ਦੁਬਈ ਯਾਤਰਾ 'ਤੇ ਜਾਣ ਤੋਂ ਪਹਿਲਾਂ ਜਾਣ ਲਵੋ ਕੁਝ ਖਾਸ ਨਿਯਮ, ਨਹੀਂ ਤਾਂ ਹੋ ਸਕਦੀ ਹੈ ਸਖ਼ਤ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਤੁਸੀ ਆਪਣੇ ਦੇਸ਼ ਕਿਤੇ ਵੀ ਘੁੰਮਣ ਚਲੇ ਜਾਓ, ਤੁਹਾਨੂੰ ਉੱਥੇ ਜਾ ਕੇ ਕੁੱਝ ਵੀ ਸੋਚਣਾ ਨਹੀਂ ਪੈਂਦਾ ਹੈ ਕਿ ਤੁਹਾਨੂੰ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ।

Some main rules for Dubai Trip

ਤੁਸੀ ਆਪਣੇ ਦੇਸ਼ ਕਿਤੇ ਵੀ ਘੁੰਮਣ ਚਲੇ ਜਾਓ, ਤੁਹਾਨੂੰ ਉੱਥੇ ਜਾ ਕੇ ਕੁੱਝ ਵੀ ਸੋਚਣਾ ਨਹੀਂ ਪੈਂਦਾ ਹੈ ਕਿ ਤੁਹਾਨੂੰ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ। ਤੁਸੀ ਜਿਵੇਂ ਚਾਹੋ ਓਵੇਂ ਹੀ ਆਪਣੇ ਟਰਿੱਪ ਦਾ ਆਨੰਦ ਲੈ ਸਕਦੇ ਹੋ। ਪਰ ਦੁਨੀਆ ਵਿੱਚ ਹਰ ਦੇਸ਼ ਦੇ ਆਪਣੇ ਵੱਖ ਨਿਯਮ ਅਤੇ ਕਨੂੰਨ ਹੁੰਦੇ ਹਨ ਜੋ ਕਿ ਹਰ ਕਿਸੇ ਉੱਤੇ ਲਾਗੂ ਹੁੰਦੇ ਹਨ ਚਾਹੇ ਉਹ ਉਸ ਦੇਸ਼ ਦਾ ਨਾਗਰਿਕ ਹੋਵੇ ਜਾਂ ਫਿਰ ਕੋਈ ਯਾਤਰੀ ਹੀ ਕਿਉਂ ਨਾ ਹੋਵੇ। ਜੇਕਰ ਤੁਸੀ ਦੁਨੀਆ ਦੇ ਕਿਸੇ ਹੋਰ ਦੇਸ਼ ਵਿਚ ਜਾ ਰਹੇ ਹੋ, ਤਾਂ ਤੁਹਾਨੂੰ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ।   ਆਓ ਜੀ, ਅੱਜ ਅਸੀਂ ਤੁਹਾਨੂੰ ਦੁਬਈ ਦੇ ਬਾਰੇ ਵਿੱਚ ਦੱਸਦੇ ਹਾਂ ਕਿ ਉੱਥੇ ਜਾਣ ਤੋਂ ਬਾਅਦ ਉਹ ਕਿਹੜੇ 7 ਕੰਮ ਹਨ ਜਿਨ੍ਹਾਂ ਨੂੰ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ। 

ਫੋਟੋਗਰਾਫੀ ਕਰਨ ਤੋਂ ਪਹਿਲਾਂ ਥੋੜਾ ਸੰਭਾਲ ਕੇ

ਸਾਡੇ ਜ਼ਿਆਦਾਤਰ ਲੋਕਾਂ ਦੀ ਆਦਤ ਹੁੰਦੀ ਹੈ , ਕਿ ਰਸਤੇ 'ਚ ਚਲਦੇ ਹੋਏ ਕੋਈ ਵੀ ਚੀਜ਼  ਚੰਗੀ ਲੱਗੀ, ਉਸ ਦੀ ਤਸਵੀਰ ਮੋਬਾਇਲ ਕੈਮਰੇ ਵਿੱਚ ਕੈਦ ਕਰ ਲੈਂਦੇ ਹਾਂ ਪਰ ਦੁਬਈ ਵਿਚ ਇੱਥੇ ਦੇ ਵਸਨੀਕ ਲੋਕਾਂ ਦੀ ਫੋਟੋ ਕਲਿਕ ਕਰਨ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ ਲੋਕਾਂ ਦੀ ਇਜ਼ਾਜਤ ਲੈਣੀ ਪਵੇਗੀ। ਖਾਸਕਰ ਇੱਥੇ ਦੀਆਂ ਔਰਤਾਂ ਤੋਂ।

ਪਬਲਿਕ ਜਗ੍ਹਾ 'ਤੇ ਜ਼ਿਆਦਾ ਪਿਆਰ ਨਾ ਦਿਖਾਓ

ਦੁਬਈ ਵਿੱਚ ਖੁਲ੍ਹੇਆਮ ਪਿਆਰ ਦਿਖਾਉਣਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਇਥੇ ਕਿਸ ਕਰਨ ਦੀ ਤਾਂ ਸੋਚੋ ਵੀ ਨਾ। ਜੇਕਰ ਤੁਸੀਂ ਆਪਣੇ ਦੋਸਤਾਂ ਨੂੰ ਭੀੜ ਭਰੇ ਇਲਾਕੇ ਵਿਚ ਗਲੇ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ,  ਤਾਂ ਇਸ ਦੀ ਵੱਡੀ ਸਜ਼ਾ ਤੁਹਾਨੂੰ ਭੁਗਤਣੀ ਪੈ ਸਕਦੀ ਹੈ। ਜੇਕਰ ਤੁਸੀ ਦੁਬਈ ਵਿੱਚ ਜਾ ਰਹੇ ਹੋ ਤਾਂ ਆਪਣੇ ਸੂਟਕੇਸ ਵਿੱਚ ਅਜਿਹੇ ਕੱਪੜੇ ਜਰੂਰ ਰੱਖ ਲਵੋ , ਜਿਸ ਵਿੱਚ ਤੁਹਾਡਾ ਸਰੀਰ ਨਾ ਦਿਸਦਾ ਹੋਵੇ। ਦੁੰਬਈ ਵਿੱਚ ਕਿਸੇ ਤਰ੍ਹਾਂ ਦਾ ਸਰੀਰਕ ਨੁਮਾਇਸ਼ ਨਹੀਂ ਚੱਲੇਗਾ।

ਐਲਜੀਬੀਟੀ ਲੋਕ ਜ਼ਰਾ ਬਚਕੇ

ਦੁਨੀਆ ਭਰ ਵਿੱਚ ਚਾਹੇ ਐਲਜੀਬੀਟੀ ਲੋਕਾਂ ਦੇ ਰਿਸ਼ਤਿਆਂ ਨੂੰ ਲੈ ਕੇ ਖੁਲਾਪਣ ਆ ਚੁੱਕਿਆ ਹੈ, ਪਰ ਦੁਬਈ ਵਿੱਚ ਹੋਮੋਸੇਕਸੁਅਲ ਲੋਕਾਂ ਲਈ ਹੁਣੇ ਵੀ ਸਖ਼ਤ ਕਨੂੰਨ ਬਣਾਏ ਗਏ ਹਨ। ਇਸ ਲਈ ਜੇਕਰ ਤੁਸੀ ਦੁਬਈ ਜਾ ਰਹੇ ਹੋ, ਤਾਂ ਧਿਆਨ ਨਾਲ ਰਹੋ। 

ਆਪਣੀ ਜ਼ੁਬਾਨ ਉਤੇ ਕੰਟਰੋਲ ਰੱਖੋ

ਅਕਸਰ ਲੋਕ ਗ਼ੁੱਸੇ ਵਿੱਚ ਆ ਕੇ ਆਪਣੇ ਆਪ ਉੱਤੇ ਕੰਟਰੋਲ ਨਹੀਂ ਕਰ ਪਾਉਂਦੇ ਅਤੇ ਗੁੱਸੇ 'ਚ ਗਾਲ੍ਹ ਦੇ ਦਿੰਦੇ ਹਨ ਪਰ ਜੇਕਰ ਤੁਸੀ ਦੁਬਈ ਵਿੱਚ ਹੋ ਤਾਂ ਗਾਲ੍ਹ ਦੇਣਾ ਤੁਹਾਡੇ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੋਵੇਗਾ। ਜੇਕਰ ਕਿਸੇ ਨੇ ਤੁਹਾਨੂੰ ਗਾਲ੍ਹ ਕੱਢ ਦੇ ਹੋਏ ਸੁਣ ਲਿਆ,  ਤਾਂ ਤੁਹਾਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। 

ਆਪਣੇ ਕਪੜਿਆਂ ਦਾ ਸਨਮਾਨ ਕਰੋ।

ਜੇਕਰ ਤੁਸੀਂ ਪੂਰੀ ਬਾਂਹ ਦੇ ਕੱਪੜੇ ਪਾਏ ਹਨ, ਤਾਂ ਕਦੇ ਵੀ ਉਸ ਕਪੜੇ ਦੀ ਬਾਂਹ ਨੂੰ ਉਪਰ ਨਾ ਚੜਾਓ। ਅਜਿਹਾ ਕਰ ਕੇ ਤੁਸੀ ਆਪਣੇ ਕਪੜਿਆਂ ਦੀ ਬੇਇੱਜ਼ਤੀ ਕਰੋਗੇ, ਜਿਸ ਦੇ ਲਈ ਤੁਹਾਨੂੰ ਸਜ਼ਾ ਭੁਗਤਣੀ ਪੈ ਸਕਦੀ ਹੈ।

ਰਮਜਾਨ ਦੇ ਵਕਤ ਪਬਲਿਕ ਜਗ੍ਹਾ 'ਤੇ ਕੁੱਝ ਨਹੀਂ ਖਾਣਾ

ਰਮਜਾਨ ਦੇ ਵਕਤ ਜੇਕਰ ਤੁਸੀ ਦੁਬਈ ਦੇ ਭੀੜ ਭਰੇ ਇਲਾਕੇ 'ਚ ਖਾਂਦੇ ਹੋ ਤਾਂ ਤੁਹਾਨੂੰ ਇਸ ਦੀ ਸਜ਼ਾ ਮਿਲ ਸਕਦੀ ਹੈ।