ਬੱਚਿਆਂ ਨਾਲ ਸਫ਼ਰ ਕਰਨ ਜਾ ਰਹੇ ਹੋ ਤਾਂ ਇਹਨਾਂ ਗੱਲਾਂ ਨੂੰ ਪੱਲੇ ਬੰਨ੍ਹ ਲਓ, ਨਹੀਂ ਤਾਂ...
ਬੱਚਿਆਂ ਲਈ ਤੋਲੀਆ, ਪੇਪਰ ਟਾਵਲ ਆਦਿ ਵੀ ਵਧੀਆ ਰਹਿੰਦਾ ਹੈ...
ਨਵੀਂ ਦਿੱਲੀ: ਪਰਵਾਰ ਨਾਲ ਛੁੱਟੀਆਂ, ਇਹ ਸੁਣਨਾ ਕਿੰਨਾ ਚੰਗਾ ਲੱਗਦਾ ਹੈ। ਗੱਲ ਜਦੋਂ ਬੱਚਿਆਂ ਨਾਲ ਸਫ਼ਰ ਦੀ ਆਉਂਦੀ ਹੈ ਤਾਂ ਖ਼ਾਸ ਸਾਵਧਾਨੀ ਵਰਤਣੀ ਪੈਂਦੀ ਹੈ ਕਿਉਂ ਕਿ ਬੱਚਿਆਂ ਦੀਆਂ ਜ਼ਰੂਰਤਾਂ ਤੁਹਾਡੇ ਨਾਲ ਵੱਖ ਹੁੰਦੀਆਂ ਹਨ। ਬੱਚਿਆਂ ਨਾਲ ਘੁੰਮਣਾ ਜ਼ਿਆਦਾ ਮਜ਼ੇਦਾਰ ਹੁੰਦਾ ਹੈ ਕਿਉਂ ਕਿ ਤੁਸੀਂ ਉਹਨਾਂ ਨਾਲ ਜ਼ਿਆਦਾ ਸਮਾਂ ਬਿਤਾ ਸਕਦੇ ਹੋ। ਪਰ ਜੇ ਬੱਚਾ ਬਹੁਤ ਛੋਟਾ ਹੈ ਤਾਂ ਪੈਕਿੰਗ ਕਰਦੇ ਸਮੇਂ ਕੁੱਝ ਗੱਲਾਂ ਦਾ ਖ਼ਾਸਤੌਰ ਤੇ ਧਿਆਨ ਰੱਖਣਾ ਪੈਂਦਾ ਹੈ।
ਜੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਸਫ਼ਰ ਹੋਰ ਵੀ ਮਜ਼ੇਦਾਰ ਬਣ ਜਾਵੇਗਾ। ਮਾਮ ਸਪ੍ਰੇਸੋ ਦੀ ਐਕਸਪਰਟ ਸਵਿਤਾ ਚੌਧਰੀ ਦਸਦੀ ਹੈ ਕਿ ਜੇ ਤੁਸੀਂ ਕਾਰ ਰਾਹੀਂ ਜਾ ਰਹੇ ਹੋ ਤਾਂ ਵਿਚ-ਵਿਚ ਰੁਕਣਾ ਚਾਹੀਦਾ ਹੈ। ਇਸ ਨਾਲ ਬੱਚਾ ਫ੍ਰੈਸ਼ ਰਹੇਗਾ। ਨਾਲ ਹੀ ਉਸ ਨੂੰ ਲਗਾਤਾਰ ਬੈਠੇ ਰਹਿਣ ਨਾਲ ਵੀ ਚਿੜ ਨਹੀਂ ਹੋਵੇਗੀ। ਅਜਿਹੀਆਂ ਥਾਵਾਂ ਤੇ ਹੀ ਗੱਡੀ ਰੋਕੋ ਜੋ ਬੱਚੇ ਲਈ ਸਹੀ ਅਤੇ ਸੁਰੱਖਿਅਤ ਹੋਵੇ। ਜੇ ਰਾਤ ਨੂੰ ਕਿਤੇ ਠਹਿਰਣ ਦਾ ਵਿਚਾਰ ਹੈ ਤਾਂ ਹਨੇਰਾ ਹੋਣ ਤੋਂ ਪਹਿਲਾਂ ਹੀ ਹੋਟਲ ਪਹੁੰਚਣਾ ਚਾਹੀਦਾ ਹੈ।
ਇਸ ਤਰ੍ਹਾਂ ਬੱਚਿਆਂ ਨੂੰ ਜਿਹੜੀ ਚੀਜ਼ ਦੀ ਲੋੜ ਹੋਵੇਗੀ ਉਹ ਤੁਸੀਂ ਆਸਾਨੀ ਨਾਲ ਮੰਗਵਾ ਸਕਦੇ ਹੋ। ਬੱਚੇ ਨੂੰ ਵੱਧ ਤੋਂ ਵੱਧ ਆਰਾਮ ਦੀ ਜ਼ਰੂਰਤ ਹੁੰਦੀ ਹੈ ਜੇ ਉਸ ਨੂੰ ਆਰਾਮ ਨਾ ਮਿਲਿਆ ਤਾਂ ਉਹ ਸਾਰਾ ਦਿਨ ਚਿੜਚਿੜਾ ਰਹਿੰਦਾ ਹੈ। ਜੇ ਬੱਚਾ ਮਾਂ ਦਾ ਦੁੱਧ ਪੀਂਦਾ ਹੈ ਤਾਂ ਕੋਈ ਮੁਸ਼ਕਲ ਨਹੀਂ ਹੈ ਪਰ ਜੇ ਉਹ ਬੋਤਲ ਨਾਲ ਦੁੱਧ ਪੀਂਦਾ ਹੈ ਤਾਂ ਗਲਾਸ ਬੋਤਲ ਲੈ ਕੇ ਜਾਓ। ਇਸ ਨੂੰ ਕਲੀਨ ਕਰਨ ਰੱਖਣਾ ਆਸਾਨ ਹੈ ਅਤੇ ਇਹ ਪਲਾਸਟਿਕ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਸਮੇਂ ਤਕ ਚਲ ਸਕਦੀ ਹੈ।
ਇਸ ਨੂੰ ਬੈਕਟਰੀਆ ਫ੍ਰੀ ਰੱਖਣ ਲਈ ਜ਼ਿਆਦਾ ਮਿਹਨਤ ਦੀ ਜ਼ਰੂਰਤ ਨਹੀਂ ਹੁੰਦੀ। ਬੱਚਿਆਂ ਦੇ ਕੱਪੜੇ ਜ਼ਿਆਦਾ ਰੱਖਣੇ ਚਾਹੀਦੇ ਹਨ। ਹੋ ਸਕਦਾ ਹੈ ਕਿ ਹਰ ਘੰਟੇ ਬਾਅਦ ਬੱਚੇ ਦੀ ਨੈਪੀ ਬਦਲਣੀ ਪਵੇ, ਇਸ ਲਈ ਨੈਪੀ ਵੀ ਵਧ ਮਾਤਰਾ ਵਿਚ ਰੱਖਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਮੌਸਮ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨਾਲ ਟ੍ਰੈਵਲ ਕਰਦੇ ਸਮੇਂ ਮਾਪਿਆਂ ਦੀ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ ਕਿ ਉਹਨਾਂ ਨੂੰ ਇਨਫੈਕਸ਼ਨ ਨਾ ਹੋ ਜਾਵੇ।
ਇਸ ਲਈ ਬੱਚਿਆਂ ਨੂੰ ਸੰਭਾਲਣ ਸਮੇਂ ਹੈਂਡ ਸੈਨਿਟਾਈਜਰ ਦਾ ਇਸਤੇਮਾਲ ਜ਼ਰੂਰ ਕਰੋ ਅਤੇ ਐਂਟੀਸੇਪਟਿਕ ਲਿਕੁਅਡ ਵੀ ਨਾਲ ਰੱਖੋ। ਯਾਤਰਾ ਦੌਰਾਨ ਬੱਚਿਆਂ ਨੂੰ ਸੂਤੀ ਕੱਪੜੇ ਹੀ ਪਹਿਨਾਓ। ਜ਼ਿਆਦਾ ਚੁੰਭਣ ਵਾਲੇ ਕੱਪੜੇ ਸਹੀ ਨਹੀਂ ਹੁੰਦੇ ਉਸ ਨਾਲ ਬੱਚਿਆਂ ਨੂੰ ਪਰੇਸ਼ਾਨੀ ਹੁੰਦੀ ਹੈ। ਬੱਚਾ ਵਧੀਆ ਮਹਿਸੂਸ ਕਰੇਗਾ ਤਾਂ ਹੀ ਤੁਹਾਡਾ ਸਫ਼ਰ ਆਰਾਮਦਾਇਕ ਹੋਵੇਗਾ। ਬੱਚਿਆਂ ਦੀਆਂ ਜ਼ਰੂਰਤਾਂ ਦਾ ਹਰ ਸਮਾਨ ਨਾਲ ਰੱਖਣਾ ਚਾਹੀਦਾ ਹੈ।
ਬੱਚਿਆਂ ਲਈ ਤੋਲੀਆ, ਪੇਪਰ ਟਾਵਲ ਆਦਿ ਵੀ ਵਧੀਆ ਰਹਿੰਦਾ ਹੈ। ਕੂੜਾ, ਗੰਦੇ ਕੱਪੜੇ ਅਤੇ ਨੈਪਕੀਨ ਆਦਿ ਰੱਖਣ ਲਈ ਖਾਲੀ ਪਲਾਸਟਿਕ ਬੈਗ ਨਾਲ ਰੱਖਣਾ ਚਾਹੀਦਾ ਹੈ। ਮੌਸਮ ਦੇ ਹਿਸਾਬ ਨਾਲ ਬੱਚਿਆ ਲਈ ਸਾਫ਼ ਕੱਪੜੇ ਰੱਖਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਰਦੀਆਂ ਵਿਚ ਗਰਮ ਟੋਪੀ ਅਤੇ ਗਰਮੀਆਂ ਵਿਚ ਹੈਟ ਰੱਖਣਾ ਵੀ ਫ਼ਾਇਦੇਮੰਦ ਰਹੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।