ਭਾਰਤ 'ਚ ਇਹ ਰੇਲ ਮਾਰਗ ਮੰਜ਼ਿਲ ਨਾਲੋਂ ਵੀ ਹਨ ਵਧੇਰੇ ਖੂਬਸੂਰਤ, ਦਿਸਦੇ ਹਨ ਪਹਾੜਾਂ ਦੇ ਅਦਭੁਤ ਦ੍ਰਿਸ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਸਫਰ ਨੂੰ ਬਣਾਉਂਦੇ ਨੇ ਹੋਰ ਵੀ ਖੂਬਸੂਰਤ

Himalayan Queen Express

 

 ਨਵੀਂ ਦਿੱਲੀ: ਜਦੋਂ ਵੀ ਟਰੇਨ ਰਾਹੀਂ ਯਾਤਰਾ ਕਰਨ ਦੀ ਗੱਲ ਆਉਂਦੀ ਹੈ ਤਾਂ ਰੇਲਵੇ ਸਟੇਸ਼ਨ ਦਾ ਖਿਆਲ ਸਭ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਆਉਂਦਾ ਹੈ। ਰੇਲਗੱਡੀ ਰਾਹੀਂ ਸਫਰ ਕਰਨ ਵਾਲਿਆਂ ਦੀ ਸਭ ਤੋਂ ਮਨਪਸੰਦ ਖਿੜਕੀ ਵਾਲੀਆਂ ਸੀਟਾਂ  ਲੈਣਾ ਹੁੰਦਾ ਹੈ। ਭਾਰਤ ਵਿੱਚ ਬਹੁਤ ਸਾਰੀਆਂ ਅਜਿਹੀਆਂ ਖੂਬਸੂਰਤ ਥਾਵਾਂ ਹਨ ਤੁਸੀਂ ਰੇਲ ਯਾਤਰਾ ਕਰਦੇ ਸਮੇਂ   ਵੇਖ ਸਕਦੇ ਹੋ। ਟ੍ਰੇਨ ਤੋਂ ਦੇਖੇ ਗਏ ਦ੍ਰਿਸ਼ ਹਮੇਸ਼ਾ ਤੁਹਾਡੇ ਦਿਲ ਵਿੱਚ ਰਹਿਣਗੇ। 

 

 

1. ਹਿਮਾਲਿਆਈ ਕਵੀਨ (ਕਾਲਕਾ ਤੋਂ ਸ਼ਿਮਲਾ)- ਇਸ ਮਾਰਗ 'ਤੇ ਚੱਲਣ ਵਾਲੀਆਂ ਰੇਲ ਗੱਡੀਆਂ ਖਿਡੌਣਿਆਂ ਦੀਆਂ ਟ੍ਰੇਨਾਂ ਵਾਂਗ ਹਨ ਜੋ ਤੁਹਾਡੇ ਬਚਪਨ ਨੂੰ ਜਗਾ  ਦਿੰਦੀਆਂ ਹਨ। ਇਹ 96 ਕਿਲੋਮੀਟਰ ਲੰਬਾ ਰੂਟ 1903 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ 102 ਸੁਰੰਗਾਂ ਅਤੇ 82 ਪੁਲਾਂ ਵਿੱਚੋਂ ਲੰਘਦਾ ਹੈ। ਇਸ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੁਆਰਾ 96 ਕਿਲੋਮੀਟਰ ਤੱਕ ਦੇ ਰਸਤੇ ਨੂੰ ਤੇਜ਼ ਰਫਤਾਰ ਨਾਲ ਪੂਰਾ ਕਰਨ ਲਈ ਵੀ ਸਨਮਾਨਿਤ ਕੀਤਾ ਗਿਆ ਹੈ।

 

 

ਮੁੰਬਈ ਤੋਂ ਗੋਆ- ਮੁੰਬਈ ਅਤੇ ਗੋਆ ਦੋਵੇਂ ਅਜਿਹੀਆਂ ਥਾਵਾਂ ਹਨ ਜਿਨ੍ਹਾਂ ਬਾਰੇ ਲੋਕ ਅਕਸਰ ਗੱਲ ਕਰਦੇ ਹਨ। ਜਿੱਥੇ ਮੁੰਬਈ ਆਪਣੀ ਗਲੈਮਰਸ ਅਤੇ ਵਿਅਸਤ ਜ਼ਿੰਦਗੀ ਲਈ ਜਾਣੀ ਜਾਂਦੀ ਹੈ ਉਥੇ ਹੀ ਛੁੱਟੀਆਂ ਦਾ ਨਾਂ ਲੈਂਦੇ ਹੀ ਗੋਆ ਨੂੰ ਯਾਦ ਕਰ ਲਿਆ ਜਾਂਦਾ ਹੈ। ਇਨ੍ਹਾਂ ਦੋਵਾਂ ਥਾਵਾਂ ਨੂੰ ਜੋੜਨ ਵਾਲਾ ਰੇਲ ਮਾਰਗ ਵੀ ਅਜਿਹਾ ਹੀ ਸ਼ਾਨਦਾਰ ਅਨੁਭਵ ਕਰਵਾਉਂਦਾ ਹੈ। ਇਸ ਮਾਰਗ ਦੀ ਰੇਲਗੱਡੀ ਤੋਂ ਇੱਕ ਪਾਸੇ ਸਹਿਯਾਦਰੀ ਪਹਾੜੀਆਂ ਅਤੇ ਦੂਜੇ ਪਾਸੇ ਅਰਬ ਸਾਗਰ ਦਿਖਾਈ ਦਿੰਦੇ ਹਨ। ਇਨ੍ਹਾਂ ਦੋਵਾਂ ਦ੍ਰਿਸ਼ਾਂ ਦੇ ਵਿਚਕਾਰ ਯਾਤਰਾ ਕਰਨਾ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਤਜਰਬਾ ਹੈ। ਇੱਥੇ ਤੁਹਾਨੂੰ ਹਰ ਜਗ੍ਹਾ ਪਾਣੀ ਅਤੇ ਨਾਰੀਅਲ ਦੇ ਦਰੱਖਤ ਦਿਖਾਈ ਦੇਣਗੇ।

 

 

ਦਾਰਜੀਲਿੰਗ ਹਿਮਾਲਿਅਨ ਰੇਲਵੇ: ਜਲਪਾਈਗੁੜੀ ਤੋਂ ਦਾਰਜੀਲਿੰਗ ਦਾ ਰੇਲ ਮਾਰਗ ਵੀ ਬਹੁਤ ਸੁਹਾਵਣਾ ਹੈ। ਇਹ ਰਸਤਾ ਤੁਹਾਨੂੰ ਪਹਾੜਾਂ ਦੀਆਂ ਉਚਾਈਆਂ ਤੇ ਲੈ ਜਾਂਦਾ ਹੈ। ਦਾਰਜੀਲਿੰਗ ਭਾਰਤ ਵਿੱਚ ਇੱਕ ਬਹੁਤ ਹੀ ਸੁੰਦਰ ਰੇਲਵੇ ਸਟੇਸ਼ਨ ਹੈ।

 

 

ਸ਼ਿਮਲਾ ਤੋਂ ਕਾਲਕਾ ਰੇਲ ਮਾਰਗ 
ਇਸ ਖੂਬਸੂਰਤ ਛੋਟੀ ਰੇਲਗੱਡੀ ਦੁਆਰਾ ਯਾਤਰਾ ਕਰਨ ਵਿੱਚ ਤੁਹਾਨੂੰ 5 ਘੰਟੇ ਲੱਗਣਗੇ। ਇਹ ਰਸਤਾ ਤੁਹਾਨੂੰ ਸੁੰਦਰ ਦਰਖਤਾਂ, ਵਾਦੀਆਂ ਅਤੇ ਜੰਗਲਾਂ ਵਿੱਚੋਂ ਲੰਘੇਗਾ। ਕਾਲਕਾ ਤੋਂ ਸ਼ਿਮਲਾ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਸਮੇਂ, ਤੁਸੀਂ ਮਹਿਸੂਸ ਕਰੋਗੇ ਜਿਵੇਂ ਤੁਸੀਂ ਕੁਦਰਤ ਦੀ ਗੋਦ ਵਿੱਚ ਜਾ ਰਹੇ ਹੋ।

 

 

ਜਲਪਾਈਗੁੜੀ ਤੋਂ ਦਾਰਜੀਲਿੰਗ ਰੇਲ ​​ਮਾਰਗ
ਜੇ ਅਸਮਾਨ ਸਾਫ਼ ਹੈ, ਤਾਂ ਤੁਸੀਂ ਰੇਲਗੱਡੀ ਤੋਂ ਹੀ ਸ਼ਾਨਦਾਰ ਕੰਚਨਜੰਗਾ ਦਾ ਨਜ਼ਾਰਾ ਦੇਖ ਸਕਦੇ ਹੋ। ਇਸ ਯਾਤਰਾ ਦੇ ਦੌਰਾਨ, ਇਹ ਮਹਿਸੂਸ ਹੋਵੇਗਾ ਜਿਵੇਂ ਤੁਸੀਂ ਚਾਹ ਦੇ ਬਾਗ ਵਿੱਚ ਹੀ ਘੁੰਮ ਰਹੇ ਹੋ। ਇਸਨੂੰ 1999 ਤੋਂ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਵਿੱਚ ਸ਼ਾਮਲ ਕੀਤਾ ਗਿਆ ਹੈ।