ਇਸ ਇਮਾਰਤ ਨੂੰ ਕਿਉਂ ਕਿਹਾ ਜਾਂਦਾ ਹੈ ਮੇਵਾੜ ਦਾ ਤਾਜ ਮਹਿਲ
ਅਜਿਹੀ ਬਹੁਤ ਸਾਰੀਆਂ ਇਮਾਰਤਾਂ ਹਨ, ਜਿਨ੍ਹਾਂ ਵਿਚ ਅੱਜ ਵੀ ਇਤਹਾਸ ਦੀ ਝਲਕ ਦੇਖਣ ਨੂੰ ਮਿਲਦੀ ਹੈ। ਰਾਜਸਥਾਨ ਵਿਚ ਅਜਿਹੇ ਬਹੁਤ ਸਾਰੇ ਇਤਿਹਾਸਿਕ ਮਹਿਲ ਅਤੇ...
ਅਜਿਹੀ ਬਹੁਤ ਸਾਰੀਆਂ ਇਮਾਰਤਾਂ ਹਨ, ਜਿਨ੍ਹਾਂ ਵਿਚ ਅੱਜ ਵੀ ਇਤਹਾਸ ਦੀ ਝਲਕ ਦੇਖਣ ਨੂੰ ਮਿਲਦੀ ਹੈ। ਰਾਜਸਥਾਨ ਵਿਚ ਅਜਿਹੇ ਬਹੁਤ ਸਾਰੇ ਇਤਿਹਾਸਿਕ ਮਹਿਲ ਅਤੇ ਇਮਾਰਤਾਂ ਹਨ, ਜਿਨ੍ਹਾਂ ਨੂੰ ਦੇਖਣ ਲਈ ਲੋਕ ਦੂਰ - ਦੂਰ ਤੋਂ ਇਥੇ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਹੈ, ਜਸਵੰਤ ਥੜਾ। ਜੋ ਰਾਜਸਥਾਨ ਦੇ ਜੋਧਪੁਰ ਵਿਚ ਸਥਿਤ ਹੈ। ਇਸ ਇਮਾਰਤ ਨੂੰ ਮੇਵਾੜ ਦਾ ਤਾਜਮਹਲ ਕਿਹਾ ਜਾਂਦਾ ਹੈ। ਜਿਸ ਦੀ ਲਾਜਬਾਵ ਖੂਬਸੂਰਤੀ ਇਥੇ ਆਉਣ ਵਾਲੇ ਸੈਲਾਨੀਆਂ ਦਾ ਮਨ ਮੋਹ ਲੈਂਦੀ ਹੈ।
ਜਸਵੰਤ ਥੜਾ ਨੂੰ ਮੇਵਾੜ ਦਾ ਤਾਜਮਹਲ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਸੰਗਮਰਮਰ ਦੇ ਨਾਲ ਬਣਾਇਆ ਗਿਆ ਹੈ। ਉਂਝ ਇਸ ਦੀ ਬਣਾਵਟ ਤਾਜਮਹਲ ਦੇ ਨਾਲ ਨਹੀਂ ਮਿਲਦੀ ਪਰ ਇਮਾਰਤ ਦੇ 'ਤੇ ਕਈ ਡੋਮ ਦੇਖਣ ਨੂੰ ਮਿਲਦੇ ਹਨ। ਸਫੇਦ ਮਾਰਬਲ ਨਾਲ ਇਸ ਵਿਚ ਲਾਲ ਰੰਗ ਦਾ ਵੀ ਮੇਲ ਦਿਖਾਈ ਦਿੰਦਾ ਹੈ।
ਜਸਵੰਤ ਥੜਾ ਦਾ ਨਾਮ ਮਹਾਰਾਜਾ ਜਸ਼ੰਵਤ ਸਿੰਘ ਦੂਜੇ ਦੇ ਨਾਮ ਤੋਂ ਰੱਖਿਆ ਗਿਆ ਸੀ। ਜਿਸ ਦੀ ਉਸਾਰੀ ਉਨ੍ਹਾਂ ਦੇ ਪੁੱਤਰ ਮਹਾਰਾਜਾ ਸਦਰ ਸਿੰਘ ਵਲੋਂ 1899 ਵਿਚ ਕਰਵਾਇਆ ਗਿਆ ਸੀ। ਅੱਜ ਵੀ ਇਸ ਮਹਿਲ ਵਿਚ ਸੈਲਾਨੀ ਪੁਰਾਣੇ ਰਾਜਿਆਂ ਦੀਆਂ ਤਸਵੀਰਾਂ ਦੇਖ ਸਕਦੇ ਹਨ। ਇਸ ਦੀ ਇਕ ਹੋਰ ਖੂਬੀ ਇਹ ਹੈ ਕਿ ਜਸਵੰਤ ਥੜਾ ਦੇ ਕੋਲ ਬਣੇ ਰਿਜ਼ਰਵਾਇਰ ਜਿਸ ਨੂੰ ਕਦੇ ਸ਼ਾਹੀ ਰਿਤੀ - ਰਿਵਾਜ਼ ਲਈ ਇਸਤੇਮਾਲ ਕੀਤਾ ਜਾਂਦਾ ਸੀ, ਉਸ ਵਿਚ ਹੁਣ ਖੂਬਸੂਰਤ ਜਲ ਜੀਵਾਂ ਨੂੰ ਦੇਖਿਆ ਜਾ ਸਕਦਾ ਹੈ।
ਸੰਗਮਰਮਰ ਨਾਲ ਬਣੇ ਇਸ ਮਹਿਲ ਨੂੰ ਰਾਜਸਥਾਨੀ ਸ਼ੈਲੀ ਦੇ ਨਾਲ ਤਿਆਰ ਕੀਤਾ ਗਿਆ ਹੈ। ਕਿਤੇ - ਕਿਤੇ ਇਸ ਵਿਚ ਮੁਗਲ ਵਾਸਤੁਕਲਾ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ। ਮਹਿਲ ਦੀ ਖੂਬਸੂਰਤ ਨਕਾਸ਼ੀ ਅਤੇ ਕਲਾਕ੍ਰਿਤੀਆਂ ਸੈਲਾਨੀਆਂ ਦਾ ਧਿਆਨ ਅਪਣੇ ਵੱਲ ਕੇਂਦ੍ਰਿਤ ਕਰਦੀਆਂ ਹਨ।