ਬਿਨਾਂ ਵੀਜ਼ਾ ਦੇ ਕਰੋ ਇਹਨਾਂ ਮੁਲਕਾਂ ਦੀ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਤੁਸੀਂ ਭਾਰਤੀ ਪਾਸਪੋਰਟ ਉਤੇ ਲਗਭੱਗ 60 ਦੇਸ਼ਾਂ ਦੀ ਸੈਰ ਬਿਨਾਂ ਵੀਜ਼ਾ ਜਾਂ ਈ-ਵੀਜ਼ਾ ਅਤੇ ਵੀਜ਼ਾ ਔਨ ਅਰਾਈਵਲ ਨਾਲ ਕਰ ਸਕਦੇ ਹੋ। ਬਿਨਾਂ ਵੀਜ਼ੇ ਦੇ ਜਿਨ੍ਹਾਂ ਦੇਸ਼ਾਂ ਵਿਚ...

Jeju Island

ਤੁਸੀਂ ਭਾਰਤੀ ਪਾਸਪੋਰਟ ਉਤੇ ਲਗਭੱਗ 60 ਦੇਸ਼ਾਂ ਦੀ ਸੈਰ ਬਿਨਾਂ ਵੀਜ਼ਾ ਜਾਂ ਈ-ਵੀਜ਼ਾ ਅਤੇ ਵੀਜ਼ਾ ਔਨ ਅਰਾਈਵਲ ਨਾਲ ਕਰ ਸਕਦੇ ਹੋ। ਬਿਨਾਂ ਵੀਜ਼ੇ ਦੇ ਜਿਨ੍ਹਾਂ ਦੇਸ਼ਾਂ ਵਿਚ ਤੁਸੀਂ ਜਾ ਸਕਦੇ ਹਨ ਉਨ੍ਹਾਂ ਵਿਚੋਂ ਕੁੱਝ ਏਸ਼ੀਆ, ਕੁੱਝ ਅਫ਼ਰੀਕਾ ਤਾਂ ਕੁੱਝ ਦੱਖਣ ਅਮਰੀਕਾ ਵਿਚ ਹਨ। ਉਂਝ ਤਾਂ ਤੁਸੀਂ ਦੱਖਣ ਕੋਰੀਆ ਦੀ ਸੈਰ ਬਿਨਾਂ ਵੀਜ਼ੇ ਦੇ ਨਹੀਂ ਕਰ ਸਕਦੇ ਪਰ ਦੱਖਣ ਕੋਰੀਆ ਦਾ ਇਕ ਟਾਪੂ ਹੈ ਜੇਜੁ ਜਿੱਥੇ ਤੁਸੀਂ ਭਾਰਤੀ ਪਾਸਪੋਰਟ ਉਤੇ ਬਿਨਾਂ ਵੀਜ਼ੇ ਦੇ ਜਾ ਸਕਦੇ ਹੋ।

ਜੇਜੁ ਦੱਖਣ ਕੋਰੀਆ ਦਾ ਹਵਾਈ ਟਾਪੂ ਵੀ ਕਿਹਾ ਜਾਂਦਾ ਹੈ। ਧਿਆਨ ਰਹੇ ਕਿ ਤੁਸੀਂ ਬਿਨਾਂ ਵੀਜ਼ੇ ਦੇ ਦੱਖਣ ਕੋਰੀਆ ਦੇ ਮੇਨਲੈਂਡ ਵਿਚ ਕਿਸੇ ਵੀ ਹਵਾਈ ਅੱਡੇ ਤੋਂ ਹੋ ਕਰ ਨਾ ਇੱਥੇ ਆ ਸਕਦੇ ਹੋ ਅਤੇ ਨਾ ਹੀ ਇਥੋਂ ਦੱਖਣ ਕੋਰੀਆ ਵਿਚ ਕਿਤੇ ਹੋਰ ਜਾ ਸਕਦੇ ਹੋ। ਮਤਲਬ ਕਿਸੇ ਹੋਰ ਦੇਸ਼ ਤੋਂ ਹੁੰਦੇ ਹੋਏ ਬਿਨਾਂ ਕੋਰੀਆ ਵਿਚ ਰੁਕੇ ਇਥੇ ਆ ਸਕਦੇ ਹੋ ਜਾਂ ਇਥੋਂ ਬਾਹਰ ਜਾ ਸਕਦੇ ਹੋ। ਤੁਸੀਂ ਮਲੇਸ਼ੀਆ, ਸਿੰਗਾਪੁਰ ਜਾਂ ਹੋਰ ਕਿਸੇ ਦੇਸ਼ ਤੋਂ ਹੁੰਦੇ ਹੋਏ ਇੱਥੇ ਆ ਸਕਦੇ ਹੋ।

ਜੀ ਹਾਂ, ਜਿਥੋਂ ਹੋ ਕੇ ਤੁਸੀਂ ਆ ਰਹੇ ਹੋ ਉਥੇ ਦੇ ਟ੍ਰਾਂਜ਼ਿਟ ਵੀਜ਼ਾ ਦੀ ਜਾਣਕਾਰੀ ਜ਼ਰੂਰ ਰੱਖੋ। ਦਿੱਲੀ, ਮੁੰਬਈ, ਬੈਂਗਲੁਰੁ ਤੋਂ ਜੇਜੁ ਲਈ ਤੁਸੀਂ ਉਡਾਣ ਭਰ ਸਕਦੇ ਹੋ। ਜੇਜੁ ਦੱਖਣ ਕੋਰੀਆ ਦੇ ਦੱਖਣ ਵਿਚ ਸਥਿਤ ਇਕ ਖੂਬਸੂਰਤ ਟਾਪੂ ਹੈ। ਇੱਥੇ ਦਾ ਮਾਹੌਲ ਹੋਰ ਸੈਰ ਸਥਾਨਾਂ ਤੋਂ ਵੱਖ ਅਤੇ ਕਾਫ਼ੀ ਸ਼ਾਂਤ ਹੈ। ਖੁਦ ਦੱਖਣ ਕੋਰੀਆ ਵਾਸੀ ਅਪਣੀ ਥਕਾਣ ਅਤੇ ਭੱਜ-ਦੌੜ ਦੇ ਜੀਵਨ ਤੋਂ ਊਬ ਕੇ ਇੱਥੇ ਛੁੱਟੀਆਂ ਬਿਤਾਉਣ ਆਉਂਦੇ ਹਨ। 

ਜੇਜੁ ਕੁਦਰਤੀ ਤੌਰ 'ਤੇ ਬਹੁਤ ਆਕਰਸ਼ਕ ਹੈ। ਇੱਥੇ ਦੇ ਸਾਫ ਸੁਥਰੇ ਮਾਹੌਲ ਅਤੇ ਖੁੱਲ੍ਹੀ ਹਵਾ ਵਿਚ ਸਾਹ ਲੈਣਾ ਹੀ ਆਨੰਦਮਈ ਹੈ। ਜੇਜੁ ਟਾਪੂ ਦੀ ਉਸਾਰੀ ਹਜ਼ਾਰਾਂ ਸਾਲ ਪਹਿਲਾਂ ਜਵਾਲਾਮੁਖੀ ਫੱਟਣ ਨਾਲ ਹੋਈ ਸੀ। ਟਾਪੂ ਦੇ ਵਿਚਕਾਰ ਹਲਾਸਨ ਜਵਾਲਾਮੁਖੀ ਹੈ ਜੋ ਹੁਣ ਬੰਦ ਹੈ।

ਦੱਖਣ ਕੋਰੀਆ ਦੀ ਸਿਖਰ ਚੋਟੀ ਉਤੇ ਮਾਉਂਟ ਹਲਾ ਨੈਸ਼ਨਲ ਪਾਰਕ ਦੀ ਸੈਰ ਕਰ ਇਸ ਦਾ ਆਨੰਦ ਲੈ ਸਕਦੇ ਹੋ। ਇਥੇ ਇਕ ਡੂੰਘਾ ਟੋਆ ਬਣ ਗਿਆ ਸੀ ਜੋ ਹੁਣ ਇਕ ਸੁੰਦਰ ਝੀਲ ਹੈ। ਇਥੇ ਚਾਰੇ ਪਾਸੇ ਵੱਖੋ-ਵੱਖਰੇ ਪ੍ਰਕਾਰ ਦੀ ਬਨਸਪਤੀ ਅਤੇ ਹੋਰ ਜੀਵ ਹਨ।