ਹਵਾਈ ਯਾਤਰੀਆਂ ਲਈ ਜ਼ਰੂਰੀ ਖ਼ਬਰ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਬੰਦ ਕੀਤੀ ਗਈ ਇਹ ਉਡਾਣ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਇਹ ਉਡਾਣ 31 ਜੁਲਾਈ ਨੂੰ ਭਰੇਗੀ ਆਖਰੀ ਉਡਾਣ

Indigo

 

ਅੰਮ੍ਰਿਤਸਰ: ਪੰਜਾਬ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਦੁਬਈ ਦੇ ਸ਼ਾਰਜਾਹ ਵਿਚਕਾਰ ਰੋਜ਼ਾਨਾ ਚੱਲਣ ਵਾਲੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਉਡਾਣ 31 ਜੁਲਾਈ ਨੂੰ ਆਪਣੀ ਆਖਰੀ ਉਡਾਣ ਭਰੇਗੀ। ਉਡਾਣ ਰੱਦ ਕਰਨ ਦੇ ਕਾਰਨ ਬਾਰੇ ਏਅਰਲਾਈਨਜ਼ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਇਸ ਉਡਾਣ ਲਈ ਬੁਕਿੰਗ ਬੰਦ ਕਰ ਦਿੱਤੀ ਗਈ ਹੈ।

 

 

ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੰਬਰ 6E47-6E48 ਰੋਜ਼ਾਨਾ ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਉਡਾਣ ਭਰਦੀ ਸੀ ਪਰ ਏਅਰਲਾਈਨਜ਼ ਨੇ 31 ਜੁਲਾਈ ਤੋਂ ਅਚਾਨਕ ਇਸ ਦੀ ਬੁਕਿੰਗ ਬੰਦ ਕਰ ਦਿੱਤੀ। ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਰੋਜ਼ਾਨਾ ਉਡਾਣ ਭਰਨ ਵਾਲੀ ਇਹ ਇਕੋ-ਇਕ ਫਲਾਈਟ ਸੀ। ਅੰਮ੍ਰਿਤਸਰ ਤੋਂ ਇਹ ਫਲਾਈਟ ਰੋਜ਼ਾਨਾ 12.30 ਵਜੇ ਉਡਾਣ ਭਰਦੀ ਸੀ ਅਤੇ 3.45 ਘੰਟਿਆਂ ਵਿੱਚ ਸ਼ਾਰਜਾਹ ਪਹੁੰਚਦੀ ਸੀ।

 

 

ਇੰਡੀਗੋ ਏਅਰਲਾਈਨਜ਼ ਦੀ ਉਡਾਣ ਬੰਦ ਹੋਣ ਤੋਂ ਬਾਅਦ, ਹੁਣ ਏਅਰ ਇੰਡੀਆ ਐਕਸਪ੍ਰੈਸ ਆਈਐਕਸ 137 ਇਕਲੌਤੀ ਸਿੱਧੀ ਉਡਾਣ ਹੈ ਜੋ ਅੰਮ੍ਰਿਤਸਰ ਨੂੰ ਸ਼ਾਰਜਾਹ ਨਾਲ ਜੋੜਦੀ ਹੈ। ਇਹ ਫਲਾਈਟ ਹਫ਼ਤੇ ਵਿੱਚ ਤਿੰਨ ਦਿਨ ਸ਼ਾਰਜਾਹ ਲਈ ਉਡਾਣ ਭਰਦੀ ਹੈ। ਇਹ ਫਲਾਈਟ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1.50 ਵਜੇ ਅੰਮ੍ਰਿਤਸਰ ਤੋਂ ਉਡਾਣ ਭਰਦੀ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਸ਼ਾਰਜਾਹ ਤੋਂ ਅੰਮ੍ਰਿਤਸਰ ਲਈ ਫਲਾਈਟ ਹੈ।