ਘੱਟ ਖਰਚ ਵਿਚ ਇਹਨਾਂ ਦੇਸ਼ਾਂ ਦੀ ਕਰੋ ਸੈਰ 

ਏਜੰਸੀ

ਜੀਵਨ ਜਾਚ, ਯਾਤਰਾ

ਇਕ ਲੱਖ ਰੁਪਏ ਦੇ ਬਜਟ ਵਿਚ ਥਾਈਲੈਂਡ ਤੁਹਾਡੇ ਲਈ ਇਕ ਵਧੀਆ ਟੂਰਿਸਟ ਡੈਸਟੀਨੇਸ਼ਨ ਹੋ ਸਕਦਾ ਹੈ।

Top cheapest and beautiful countries for indian tourists

ਨਵੀਂ ਦਿੱਲੀ: ਲੋਕ ਘੁੰਮਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਇਸ ਦੇ ਲਈ ਹਜ਼ਾਰਾਂ ਲੱਖਾਂ ਰੁਪਏ ਵੀ ਖਰਚ ਕਰਦੇ ਹਨ। ਜਦੋਂ ਫਾਰਨ ਟ੍ਰਿਪ ਦੀ ਗੱਲ ਆਉਂਦੀ ਹੈ ਤਾਂ ਜੇਬ ਤੇ ਵਧ ਭਾਰ ਪੈਣ ਕਰ ਕੇ ਅਕਸਰ ਲੋਕ ਝਿਜਕਦੇ ਹਨ। ਇਸ ਵਿਚ ਟ੍ਰੈਵਲਿੰਗ ਦੌਰਾਨ ਹੋਣ ਵਾਲਾ ਖਰਚ, ਖਾਣ ਪੀਣ ਅਤੇ ਰਹਿਣ ਦਾ ਖਰਚ ਸ਼ਾਮਲ ਹੁੰਦਾ ਹੈ। ਵਰਲਡ ਟੂਰਿਜ਼ਮ ਡੇ ਤੇ ਅਸੀਂ ਕਈ ਦੇਸ਼ਾਂ ਬਾਰੇ ਦਸ ਰਹੇ ਹਾਂ ਜਿੱਥੇ ਘੱਟ ਖਰਚ ਵਿਚ ਤੁਸੀਂ ਘੁੰਮ ਸਕਦੇ ਹੋ।

ਸਾਉਥ ਈਸਟ ਏਸ਼ੀਆ ਦਾ ਛੋਟਾ ਜਿਹਾ ਖੂਬਸੂਰਤ ਅਤੇ ਸ਼ਾਂਤ ਦੇਸ਼ ਹੈ ਵਿਅਤਨਾਮ। ਲੋਕ ਇੱਥੇ ਅਰਾਮ ਅਤੇ ਸਕੂਨ ਵਾਲੇ ਪਲ ਗੁਜ਼ਾਰ ਸਕਦੇ ਹਨ। ਘੁੰਮਣ ਲਈ ਇਹ ਦੇਸ਼ ਹਸੀਨ ਅਤੇ ਸਸਤਾ ਵੀ ਹੈ। ਫਲਾਈਟ ਟਿਕਟ 25000-35000 ਰੁਪਏ ਤੇ ਇਕ ਦਿਨ ਦਾ ਖਰਚ 25000-3000 ਰੁਪਏ ਹੈ। ਇਕ ਲੱਖ ਰੁਪਏ ਦੇ ਬਜਟ ਵਿਚ ਥਾਈਲੈਂਡ ਤੁਹਾਡੇ ਲਈ ਇਕ ਵਧੀਆ ਟੂਰਿਸਟ ਡੈਸਟੀਨੇਸ਼ਨ ਹੋ ਸਕਦਾ ਹੈ। ਥਾਈਲੈਂਡ ਦੀ ਨਾਈਟਲਾਈਫ ਅਤੇ ਬੀਚ ਕਾਫੀ ਪਾਪੂਲਰ ਹੈ।

ਇਸ ਤੋਂ ਇਲਾਵਾ ਬੈਕਾਕ ਵਿਚ ਤੁਸੀਂ ਸਫਾਰੀ ਵਰਲਡ, ਕ੍ਰੋਕਾਡਾਈਲ ਫਾਰਮ, ਸਨੋ ਪਾਰਕ ਦੇਖ ਸਕਦੇ ਹੋ ਅਤੇ ਵਾਟਰ ਸਪੋਰਟਸ ਦਾ ਵੀ ਮਜ਼ਾ ਲੈ ਸਕਦੋ ਹੋ। ਜੇ ਪੈਕੇਜ ਲੈ ਕੇ ਜਾ ਰਹੇ ਹੋ ਤਾਂ ਕਪਲ ਲਈ ਪੈਕੇਜ ਤੁਹਾਨੂੰ 60 ਹਜ਼ਾਰ ਰੁਪਏ ਵਿਚ ਅਸਾਨੀ ਨਾਲ ਮਿਲ ਸਕਦਾ ਹੈ। ਸ਼੍ਰੀਲੰਕਾ ਵਿਚ ਹਿਲਸ ਵੀ ਹੈ ਅਤੇ ਬੀਚ ਵੀ।  ਇਸ ਤੋਂ ਇਲਾਵਾ ਇੱਥੇ ਦੀ ਕੁਦਰਤੀ ਸੁੰਦਰਤਾ ਦੇਖਣ ਵਾਲੀ ਹੁੰਦੀ ਹੈ।

ਫਲਾਈਟ ਹੋਵੇ, ਰੁਕਣਾ, ਖਾਣਾ ਜਾਂ ਅੰਦਰੂਨੀ ਆਉਣਾ ਜਾਣਾ ਇੱਥੇ ਸਭ ਕੁੱਝ ਦੂਜੀਆਂ ਥਾਵਾਂ ਦੇ ਮੁਕਾਬਲੇ ਸਸਤਾ ਹੈ। ਫਲਾਈਟ ਟਿਕਟ 10000-18000 ਰੁਪਏ ਅਤੇ ਇਕ ਦਿਨ ਦਾ ਖਰਚ 1500-2000 ਹੈ। ਫਿਲੀਪੀਨ ਦੀ ਟਿਕਟ 24000 ਰੁਪਏ ਤੋਂ ਸ਼ੁਰੂ ਅਤੇ ਇਕ ਦਿਨ ਦਾ ਖਰਚ 2600 ਤੋਂ 3200 ਰੁਪਏ ਹੈ। ਭੂਟਾਨ ਆਪਣੀ ਕੁਦਰਤੀ ਸੁੰਦਰਤਾ, ਹੱਸਮੁੱਖ ਲੋਕਾਂ ਅਤੇ ਆਰਕੀਟੈਕਚਰ ਲਈ ਜਾਣਿਆ ਜਾਂਦਾ ਹੈ।

ਇੱਥੇ ਬਹੁਤ ਸਾਰੇ ਮੱਠ ਅਤੇ ਸਟੂਪੇ ਹਨ। ਭੂਟਾਨ ਬਹੁਤ ਸਸਤਾ ਦੇਸ਼ ਹੈ। ਤੁਸੀਂ ਕੋਲਕਾਤਾ ਅਤੇ ਸਿਲੀਗੁੜੀ ਤੋਂ ਸੜਕ ਰਾਹੀਂ ਭੂਟਾਨ ਜਾ ਸਕਦੇ ਹੋ, ਜੋ ਤੁਹਾਨੂੰ ਬਹੁਤ ਸਸਤਾ ਬਣਾ ਦੇਵੇਗਾ। ਇੱਕ ਦਿਨ ਦੀ ਕੀਮਤ: 1,200 - 2,000 ਰੁਪਏ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।