ਸਰਦੀਆਂ 'ਚ ਇਥੇ ਮਾਣੋ ਛੁੱਟੀਆਂ ਦਾ ਆਨੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਸਰਦੀਆਂ ਦੇ ਮੌਸਮ ਨੇ ਦਸਤਕ ਦੇ ਦਿਤੀ ਹੈ ਅਤੇ ਮੌਸਮ ਬੇਹੱਦ ਮਨਭਾਉਂਦਾ ਹੁੰਦਾ ਜਾ ਰਿਹਾ ਹੈ। ਛੇਤੀ ਹੀ ਤੁਸੀ ਦਸੰਬਰ ਵਿਚ ਦਾਖਲ ਹੋਣ ਵਾਲੇ ਹੋ ਅਤੇ ਇਸ ਦੇ ਨਾਲ ਤੁਸੀ...

Travel in Winters

ਸਰਦੀਆਂ ਦੇ ਮੌਸਮ ਨੇ ਦਸਤਕ ਦੇ ਦਿਤੀ ਹੈ ਅਤੇ ਮੌਸਮ ਬੇਹੱਦ ਮਨਭਾਉਂਦਾ ਹੁੰਦਾ ਜਾ ਰਿਹਾ ਹੈ। ਛੇਤੀ ਹੀ ਤੁਸੀ  ਦਸੰਬਰ ਵਿਚ ਦਾਖਲ ਹੋਣ ਵਾਲੇ ਹੋ ਅਤੇ ਇਸ ਦੇ ਨਾਲ ਤੁਸੀ ਨਵਾਂ ਸਾਲ ਅਤੇ ਕ੍ਰਿਸਮਸ ਨੂੰ ਲੈ ਕੇ ਐਕਸਾਈਟਿਡ ਵੀ ਹੋਵੋਗੇ। ਤੁਹਾਡੇ ਲਈ ਛੁੱਟੀਆਂ ਪਲਾਨ ਕਰਨ ਦਾ ਇਹੀ ਠੀਕ ਸਮਾਂ ਹੈ। ਅਸੀਂ ਤੁਹਾਡੇ ਲਈ ਕੁੱਝ ਥਾਵਾਂ ਚੁਣੀਆਂ ਹਨ ਜਿੱਥੇ ਸਰਦੀਆਂ ਵਿਚ ਘੁੰਮਣ ਦਾ ਅਨੁਭਵ ਬੇਹੱਦ ਸ਼ਾਨਦਾਰ ਹੁੰਦਾ ਹੈ। ਆਓ ਜੀ ਦਸਦੇ ਹਾਂ ਤੁਸੀ ਸਰਦੀਆਂ ਵਿਚ ਘੁੰਮਣ ਲਈ ਇਹਨਾਂ ਥਾਵਾਂ ਦਾ ਚੋਣ ਕਰ ਸਕਦੇ ਹੋ।

Kashmir

ਕਸ਼ਮੀਰ : ਕਸ਼ਮੀਰ ਦਾ ਗੁਲਮਰਗ ਸਨੋਲਵਰਸ ਦਾ ਫੇਵਰੇਟ ਡੈਸਟਿਨੇਸ਼ਨ ਹੈ। ਇਸ ਟ੍ਰਿਪ ਵਿਚ ਅਸੀ ਤੁਹਾਨੂੰ 2 ਰਾਤ 3 ਦਿਨ ਸਿਰਫ ਗੁਲਮਰਗ ਵਿਚ ਹੀ ਬਿਤਾਉਣ ਦੀ ਸਲਾਹ ਦੇਵਾਂਗੇ ਕਿਉਂਕਿ ਇੱਥੇ ਕਰਨ ਲਈ ਬਹੁਤ ਕੁੱਝ ਹੈ। ਸਕੀਈਂਗ,  ਸਲੇਜਿੰਗ, ਸਨੋ-ਸਕੂਟਰ ਵਰਗੇ ਸਪੋਰਟਸ ਨਾਲ ਤੁਹਾਡਾ ਜੀ ਨਹੀਂ ਭਰੇਗਾ।

Kerala

ਕੇਰਲ : ਪਹਾੜ, ਬੀਚ, ਬੈਕਵਾਟਰਸ, ਕੇਰਲ ਵਿਚ ਸੱਭ ਕੁੱਝ ਹੈ। ਤੁਸੀ ਅਪਣੀ ਟ੍ਰਿਪ ਕੋਚੀ ਤੋਂ ਸ਼ੁਰੂ ਕਰੋ, ਕੋਚੀ ਤੋਂ ਬਾਅਦ ਤੁਸੀ ਮੁੰਨਾਰ ਜਾਓ। ਮੁੰਨਾਰ ਵਿਚ ਤੁਹਾਨੂੰ ਹਰੇ - ਭਰੇ ਚਾਹ ਦੇ ਬਾਗ ਦੇਖਣ ਨੂੰ ਮਿਲਣਗੇ। ਠਿੱਕਡੀ ਦੇ ਜੰਗਲਾਂ ਵਿਚ ਇਕ ਰਾਤ ਬਿਤਾਉਣ ਅਤੇ ਇਕ ਰਾਤ ਏਲੇੱਪੀ ਦੇ ਬੈਕਵਾਟਰਸ ਦੇ ਵਿਚ।

Goa

ਗੋਆ : ਗੋਆ ਹਰ ਕਿਸੇ ਦਾ ਫੇਵਰੇਟ ਬੀਚ ਡੈਸਟਿਨੇਸਨ ਹੈ। ਉਂਝ ਤਾਂ ਸਾਲ ਭਰ ਲੋਕ ਇਸ ਜਗ੍ਹਾ ਨੂੰ ਪਸੰਦ ਕਰਦੇ ਹਨ ਪਰ ਦਸੰਬਰ ਵਿਚ ਇਥੇ ਦੀ ਰੌਣਕ ਵੇਖਦੇ ਬਣਦੀ ਹੈ। ਇਸ ਦੀ ਵਜ੍ਹਾ ਹੈ ਇੱਥੇ ਕ੍ਰਿਸਮਸ ਅਤੇ ਨਿਊਈਅਰ ਦਾ ਜ਼ਬਰਦਸਤ ਸੈਲਿਬ੍ਰੇਸ਼ਨ ਹੈ।

Rajasthan

ਰਾਜਸਥਾਨ : ਇਥੇ ਦੇ ਰੇਗਿਸਤਾਨ ਨੂੰ ਐਕਸਪਲੋਰ ਕਰਨ ਦਾ ਸੱਭ ਤੋਂ ਵਧੀਆ ਸਮਾਂ ਹੈ ਦਸੰਬਰ। ਦਿੱਲੀ ਤੋਂ ਜੈਪੁਰ ਤੁਸੀ ਟ੍ਰੇਨ ਤੋਂ ਅਸਾਨੀ ਨਾਲ ਪਹੁੰਚ ਸਕਦੇ ਹੋ। ਜੈਸਲਮੇਰ ਦੇ ਰੇਗਿਸਤਾਨ ਵਿਚ ਕੈਂਪਿੰਗ ਦਾ ਮਜ਼ਾ ਤੁਸੀ ਜ਼ਿੰਦਗੀ ਭਰ ਨਹੀਂ ਭੁੱਲ ਸਕੋਗੇ।