ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਦਾ ਐਲਾਨ, ਸਿੱਖ ਸ਼ਰਧਾਲੂਆਂ ਨੂੰ ਮਿਲਿਆ ਤੋਹਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਸ੍ਰੀ ਹਜ਼ੂਰ ਸਾਹਿਬ ਲਈ 10 ਨਵੰਬਰ ਤੋਂ ਹਫਤੇ 'ਚ ਤਿੰਨ ਵਾਰ ਲਈ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਸ਼ੁਰੂ ਹੋਣਗੀਆਂ।

flight

ਅੰਮ੍ਰਿਤਸਰ:  ਸਿੱਖ ਸ਼ਰਧਾਲੂਆਂ ਲਈ ਇਸ ਸਾਲ ਦਾ ਇਕ ਖ਼ਾਸ ਤੋਹਫ਼ਾ ਏਅਰ ਇੰਡੀਆ ਵਲੋਂ ਦਿੱਤਾ ਗਿਆ ਹੈ। ਦਰਅਸਲ ਇਸ ਹਵਾਈ ਸੇਵਾ ਸਿੱਖ ਧਰਮ ਦੇ ਪ੍ਰਸਿੱਧ ਧਾਰਮਿਕ ਅਸਥਾਨ ਹਜ਼ੂਰ ਸਾਹਿਬ ਲਈ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਮਹਾਰਾਸ਼ਟਰ ਦੇ ਨਾਂਦੇੜ ਵਿਖੇ ਸਥਿਤ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਲਈ 10 ਨਵੰਬਰ ਤੋਂ ਹਫਤੇ 'ਚ ਤਿੰਨ ਵਾਰ ਲਈ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਸ਼ੁਰੂ ਹੋਣਗੀਆਂ।

ਜਾਣਕਾਰੀ ਦੇ ਮੁਤਾਬਕ ਇਹ ਉਡਾਣਾ ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ ਲਈ ਹੋਇਆ ਕਰਨਗੀਆਂ। ਹਵਾਈ ਸੇਵਾ ਸ਼ੁਰੂ ਹੋਣ ਨਾਲ ਸਿੱਖ ਭਾਈਚਾਰੇ ਲਈ ਇਹ ਕਾਫੀ ਲਾਹੇਵੰਦ ਹੋਵੇਗੀ। ਕਿਉਂਕਿ ਇਸ ਤੋਂ ਪਹਿਲਾਂ ਜ਼ਿਆਦਾਤਰ ਸ਼ਰਧਾਲੂ ਟਰੇਨ ਜ਼ਰੀਏ ਯਾਤਰਾ ਕਰਦੇ ਸਨ। ਟਰੇਨ 'ਤੇ ਕਰੀਬ ਦੋ ਦਿਨ ਤੇ ਇਕ ਰਾਤ ਪਹੁੰਚਣ 'ਤੇ ਏ ਅਤੇ ਨਾ ਹੀ ਸਮਾਂ ਵਾਪਸੀ 'ਤੇ ਲੱਗਦਾ ਸੀ। ਹੁਣ ਹਵਾਈ ਸੇਵਾ ਨਾਲ ਸਮੇ ਦੀ ਬਚਤ ਹੁੰਦੀ ਹੈ। 

ਇਹ ਸਿੱਖ ਧਰਮ ਦੇ ਪੰਜ ਤਖ਼ਤਾਂ ਵਿਚੋਂ ਇਕ ਹੈ। ਇਹ ਨੰਦੇੜ ਵਿਚ ਗੋਦਾਵਰੀ ਨਦੀ ਦੇ ਕਿਨਾਰੇ ‘ਤੇ ਸਥਿਤ ਹੈ। ਇਹ ਪਵਿੱਤਰ ਅਸਥਾਨ ਉਸ ਜਗ੍ਹਾ ‘ਤੇ ਬਣਿਆ ਹੈ, ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤ ਸਮਾਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ‘ਤੇ 1832 ਤੇ 1837 ਦੇ ਵਿਚਕਾਰ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ।