ਹਿਮਾਚਲ 'ਚ' ਫਿਰ ਤੋਂ ਸ਼ੁਰੂ ਬਰਫਬਾਰੀ, ਬਰਫ਼ ਨਾਲ ਢਕੀ ਲਾਹੌਲ ਸਪਿਤੀ ਵਾਦੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਲਾਹੌਲ ਵਿੱਚ ਸ਼ੁੱਕਰਵਾਰ ਰਾਤ ਨੂੰ ਤਾਜ਼ਾ ਬਰਫਬਾਰੀ ਹੋਈ ਤੇ ਇੱਥੇ ਹਰ ਪਾਸੇ ਬਰਫ ਜੰਮ ਗਈ।

Lahaul Valley

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ’ਚ ਮੀਂਹ ਤੇ ਬਰਫ ਪੈਣ ਮਗਰੋਂ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦਰਵਾਜ਼ੇ ਸਮੇਤ ਮਨਾਲੀ, ਲਾਹੌਲ, ਪੰਗੀ ਅਤੇ ਕਿਨੌਰ ਦੀਆਂ ਉੱਚੀਆਂ ਚੋਟੀਆਂ ਨੇ ਬਰਫ਼ ਦੀ ਚਿੱਟੀ ਚਾਦਰ ਛਾ ਗਈ। 

ਕੈਲੋਂਗ ਅਤੇ ਚੰਬਾ ਦੇ ਚੁਰਾਹ ਨੇ ਮੌਸਮ ਦੀ ਪਹਿਲੀ ਬਰਫਬਾਰੀ ਹੋਈ।

ਬੀਤੀ ਰਾਤ ਮਨਾਲੀ ਦੇ ਰੋਹਤਾਂਗ ਦਰਵਾਜ਼ੇ ਸਮੇਤ ਆਸ ਪਾਸ ਦੇ ਇਲਾਕਿਆਂ ਵਿੱਚ ਬਰਫਬਾਰੀ ਹੋਈ। ਹਾਲਾਂਕਿ, ਮਨਾਲੀ ਸ਼ਹਿਰ 'ਚ ਸ਼ਨੀਵਾਰ ਨੂੰ ਧੁੱਪ ਰਹੀ। ਲਾਹੌਲ ਵਿੱਚ ਸ਼ੁੱਕਰਵਾਰ ਰਾਤ ਨੂੰ ਤਾਜ਼ਾ ਬਰਫਬਾਰੀ ਹੋਈ ਤੇ ਇੱਥੇ ਹਰ ਪਾਸੇ ਬਰਫ ਜੰਮ ਗਈ। 

ਲਾਹੌਲ ਘਾਟੀ ਵਿੱਚ ਹਰ ਸਾਲ ਸਾਰੀਆਂ ਸੜਕਾਂ ਜਾਮ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਕੁੱਲੂ-ਮਨਾਲੀ ਦੇ ਪਹਾੜਾਂ ਸਮੇਤ ਧੌਲਾਧਰ ਪਹਾੜੀ ਸ਼੍ਰੇਣੀ 'ਤੇ ਵੀ ਬਰਫਬਾਰੀ ਹੋਈ ਹੈ।

ਮੌਸਮ ਵਿਭਾਗ ਮੁਤਾਬਕ ਹਿਮਾਚਲ ਵਿੱਚ 5 ਨਵੰਬਰ ਤੱਕ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਬਾਰਸ਼ ਦੀ ਸੰਭਾਵਨਾ ਨਹੀਂ ਹੈ।