ਪੰਜਾਬੀ ਗਾਇਕ ਗੁਰਦਾਸ ਮਾਨ, ਕਹਾਣੀਕਾਰ ਵਰਿਆਮ ਸਿੰਘ ਸੰਧੂ, ਕਵੀ ਰਵਿੰਦਰ ਰਵੀ ਨੂੰ ਮਿਲੇਗਾ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ’

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਲਹਿੰਦੇ ਪੰਜਾਬ ਦੀ ‘ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ’ ਨੇ ਕੀਤਾ ਐਲਾਨ

Gurdas Maan, Waryam Singh Sandhu and Ravinder Ravi

 

 

ਚੰਡੀਗੜ੍ਹ: ਲਹਿੰਦੇ ਪੰਜਾਬ ਦੀ ‘ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ’ ਨੇ ਪੰਜਾਬੀ ਗਾਇਕ ਗੁਰਦਾਸ ਮਾਨ,  ਕਹਾਣੀਕਾਰ ਵਰਿਆਮ ਸਿੰਘ ਸੰਧੂ, ਕਵੀ ਰਵਿੰਦਰ ਰਵੀ ਨੂੰ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ’ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਹਾਈ ਕੋਰਟ ਨੇ ਸੁਣਾਇਆ ਫੈਸਲਾ, ਪਤੀ ਨੂੰ ਕਾਲਾ ਕਹਿਣ ’ਤੇ ਹੋ ਸਕਦਾ ਹੈ ਤਲਾਕ

ਕਮੇਟੀ ਨੇ ਸਾਲ 2022-23 ਲਈ ਪਾਕਿਸਤਾਨ ਦੇ ਚੋਟੀ ਦੇ ਇਸ ਪੁਰਸਕਾਰ ਨਾਲ ਦੋ ਸਿਰਮੌਰ ਪੰਜਾਬੀ ਲੇਖਕਾਂ ਅਤੇ ਇਕ ਮਸ਼ਹੂਰ ਪੰਜਾਬੀ ਗਾਇਕ ਨੂੰ  ਸਨਮਾਨਤ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਇਲ਼ਾਵਾ ਲਹਿੰਦੇ ਪੰਜਾਬ ਦੇ ਮੁੱਖ ਪੰਜਾਬੀ ਲੇਖਕਾਂ, ਗਾਇਕਾਂ ਅਤੇ ਮਾਂ ਬੋਲੀ ਪੰਜਾਬੀ ਦੇ ਸੇਵਕਾਂ ਨੂੰ ਵੀ ਸਨਮਾਨਤ ਕਰਨ ਕੀਤਾ ਜਾਵੇਗਾ। ਇਸ ਸਬੰਧੀ 26 ਅਗਸਤ 2023 ਨੂੰ ਲਾਹੌਰ ਵਿਖੇ ਸਮਾਗਮ ਆਯੋਜਨ ਕੀਤਾ ਜਾਵੇਗਾ।