ਧਰਤੀ ਦੇ ਚੁਪ-ਚੁਪੀਤੇ ਲੋਕ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਜਿਹੜੇ ਦੇਸ਼ ਦੇ ਲੋਕ, ਚੰਨ ਤੇ ਪਹੁੰਚ ਕੇ ਉਥੋਂ ਦੀ ਮਿੱਟੀ ਲੈ ਆਏ ਹੋਣ, ਜਿਹੜਾ ਦੇਸ਼ ਦੁਨੀਆਂ ਦਾ ਸੱਭ ਤੋਂ ਤਾਕਤਵਰ ਦੇਸ਼ ਕਹਾਉਂਦਾ ਹੋਵੇ...........

Earth's Silent People

ਜਿਹੜੇ ਦੇਸ਼ ਦੇ ਲੋਕ, ਚੰਨ ਤੇ ਪਹੁੰਚ ਕੇ ਉਥੋਂ ਦੀ ਮਿੱਟੀ ਲੈ ਆਏ ਹੋਣ, ਜਿਹੜਾ ਦੇਸ਼ ਦੁਨੀਆਂ ਦਾ ਸੱਭ ਤੋਂ ਤਾਕਤਵਰ ਦੇਸ਼ ਕਹਾਉਂਦਾ ਹੋਵੇ, ਕੀ ਉਥੇ ਇਹੋ ਜਿਹੇ ਲੋਕ ਵੀ ਰਹਿੰਦੇ ਹੋਣਗੇ ਜਿਨ੍ਹਾਂ ਦੇ ਘਰਾਂ ਵਿਚ ਬਿਜਲੀ, ਟੈਲੀਫ਼ੋਨ, ਟੀ.ਵੀ. ਜਾਂ ਕਿਸੇ ਵੀ ਕਿਸਮ ਦੀ ਕੋਈ ਮਸ਼ੀਨ ਹੀ ਨਾ ਹੋਵੇ? ਹੈ ਤਾਂ ਇਹ ਬੜੀ ਅਜੀਬ ਗੱਲ, ਪਰ ਹੈ ਬਿਲਕੁਲ ਸੱਚੀ! ਅਮਰੀਕਾ ਵਿਚ ਅਜਿਹੇ ਲੋਕ ਵੀ ਰਹਿੰਦੇ ਹਨ, ਜਿਨ੍ਹਾਂ ਨੂੰ 'ਆਮਿਸ਼' ਕਹਿੰਦੇ ਹਨ। ਇਹ ਲੋਕ ਬੜੇ ਹੀ ਸਿੱਧੇ-ਸਾਦੇ ਕਿਸਾਨ ਹਨ ਅਤੇ ਖੇਤੀ ਕਰ ਕੇ ਗੁਜ਼ਾਰਾ ਕਰਦੇ ਹਨ। ਕਿਸੇ ਨੇ ਇਕ ਆਮਿਸ਼ ਨੂੰ ਪੁਛਿਆ ਕਿ ਤੁਸੀ ਮਨੋਰੰਜਨ ਲਈ ਕੀ ਕਰਦੇ ਹੋ?

ਤਾਂ ਉਸ ਦਾ ਜਵਾਬ ਸੀ, ''ਖੇਤੀ!'' ਆਮਿਸ਼ ਨੇ ਅਪਣਾ ਜਵਾਬ ਜਾਰੀ ਰਖਦਿਆਂ ਕਿਹਾ, ''ਕਾਦਰ ਦੀ ਸੁੰਦਰ ਧਰਤੀ ਨੂੰ ਖੇਤੀ ਕਰਨ ਵੇਲੇ ਹੇਠੋਂ ਉੱਤੇ ਹੁੰਦੀ ਵੇਖਦਿਆਂ ਕਿੰਨਾ ਸੋਹਣਾ ਅਹਿਸਾਸ ਹੁੰਦਾ ਹੈ! ਸੋਚਦੇ ਹਾਂ ਕਿ ਧਰਤੀ ਵਿਚੋਂ ਅਨਾਜ ਪੈਦਾ ਹੋਵੇਗਾ ਅਤੇ ਕਿਸੇ ਭੁੱਖੇ ਦੇ ਢਿੱਡ ਵਿਚ ਪਵੇਗਾ। ਇਸ ਤੋਂ ਵਧੀਆ ਮਨੋਰੰਜਨ ਹੋਰ ਕੀ ਹੋ ਸਕਦਾ ਹੈ?'' ਉਸ ਦਾ ਜਵਾਬ ਸਿੱਧਾ ਸਰਲ ਅਤੇ ਜੀਵਨ ਦੇ ਮੂਲ ਯਥਾਰਥ ਨਾਲ ਜੁੜਿਆ ਹੋਇਆ ਸੀ।

ਕਿੰਨੀ ਅਜੀਬ ਗੱਲ ਹੈ ਕਿ ਆਮਿਸ਼ ਇਹੋ ਜਿਹੇ ਲੋਕ ਨੇ ਜਿਹੜੇ ਅਪਣੇ ਕਪੜਿਆਂ ਨੂੰ ਬਟਨ ਹੀ ਨਹੀਂ ਲਾਉਂਦੇ। ਬਟਨ ਉਹ ਫ਼ੌਜੀਆਂ ਦੇ ਪਹਿਰਾਵੇ ਦੀ ਨਿਸ਼ਾਨੀ ਹੋਣ ਕਰ ਕੇ ਨਹੀਂ ਲਾਉਂਦੇ। ਸ਼ਾਇਦ ਅਪਣੇ ਪਹਿਰਾਵੇ ਨੂੰ ਬਟਨ ਜਾਂ ਕਿਸੇ ਵੀ ਕਿਸਮ ਦੀ ਜ਼ੰਜੀਰ ਨਾ ਲਾ ਕੇ ਉਹ ਦੁਨੀਆਂ ਨੂੰ ਜੰਗ ਤੋਂ ਤੌਬਾ ਕਰਨ ਦਾ ਸੁਨੇਹਾ ਦੇਣਾ ਚਾਹੁੰਦੇ ਹੋਣ। ਦੁਨੀਆਂ ਵਿਚ ਜੇ ਉਨ੍ਹਾਂ ਨੂੰ ਸੱਭ ਤੋਂ ਸਾਦੇ ਲੋਕ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ। (ਚੱਲਦਾ )

ਸੰਪਰਕ : 97794-26698