ਅਕਲ ਦਾ ਸੌਦਾਗਰ ( ਭਾਗ 5 )

ਸਪੋਕਸਮੈਨ ਸਮਾਚਾਰ ਸੇਵਾ

ਕੁੱਝ ਮਹੀਨਿਆਂ ਬਾਅਦ ਰਾਜਾ ਬਿਮਾਰ ਪੈ ਗਿਆ। ਮੰਤਰੀ ਅਤੇ ਇਕ ਰਾਣੀ ਨੇ ਰਾਜੇ ਤੋਂ ਛੁਟਕਾਰਾ ਪਾਉਣ ਦੀ ਸਾਜ਼ਸ਼ ਰਚੀ.............

Intellect Dealer

ਕੁੱਝ ਮਹੀਨਿਆਂ ਬਾਅਦ ਰਾਜਾ ਬਿਮਾਰ ਪੈ ਗਿਆ। ਮੰਤਰੀ ਅਤੇ ਇਕ ਰਾਣੀ ਨੇ ਰਾਜੇ ਤੋਂ ਛੁਟਕਾਰਾ ਪਾਉਣ ਦੀ ਸਾਜ਼ਸ਼ ਰਚੀ। ਵੈਦ ਨੂੰ ਰਿਸ਼ਵਤ ਦੇ ਕੇ ਉਨ੍ਹਾਂ ਨੇ ਉਸ ਨੂੰ ਅਪਣੇ ਨਾਲ ਮਿਲਾਇਆ ਅਤੇ ਉਸ ਨੇ ਰਾਜੇ ਨੂੰ ਦਵਾਈ ਦੇ ਬਦਲੇ ਜ਼ਹਿਰ ਦੇਣ ਲਈ ਰਾਜ਼ੀ ਕਰ ਲਿਆ। 'ਦਵਾਈ' ਰਾਜੇ ਦੇ ਸਾਹਮਣੇ ਲਿਆਂਦੀ ਗਈ। ਰਾਜਾ ਮੌਤ ਦਾ ਪਿਆਲਾ ਬੁੱਲ੍ਹਾਂ ਤਕ ਲੈ ਗਿਆ। ਉਦੋਂ ਹੀ ਉਸ ਦੀ ਨਜ਼ਰ ਪਿਆਲੇ ਤੇ ਖੁਦੇ ਸ਼ਬਦਾਂ ਉਤੇ ਪਈ ਕਿ 'ਕੁੱਝ ਵੀ ਕਰਨ ਤੋਂ ਪਹਿਲਾਂ ਬਹੁਤ ਸੋਚ ਲੈਣਾ ਚਾਹੀਦਾ ਹੈ।' ਇਨ੍ਹਾਂ ਸ਼ਬਦਾਂ ਤੇ ਵਿਚਾਰ ਕਰਦੇ ਹੋਇਆਂ ਉਸ ਨੇ ਪਿਆਲੇ ਨੂੰ ਹੇਠਾਂ ਕੀਤਾ ਅਤੇ 'ਦਵਾਈ' ਨੂੰ ਨੀਝ ਲਾ ਕੇ ਵੇਖਣ ਲੱਗਾ।

ਇਹ ਵੇਖ ਕੇ ਵੈਦ ਘਬਰਾਇਆ ਅਤੇ ਉਸ ਦੇ ਪਸੀਨੇ ਛੁਟਣ ਲੱਗੇ। ਉਸ ਦਾ ਅਪਰਾਧੀ ਮਨ ਇਹ ਸੋਚ ਕੇ ਕੰਬ ਗਿਆ ਕਿ ਰਾਜੇ ਨੂੰ ਦਵਾਈ ਵਿਚ ਮਿਲਾਏ ਜ਼ਹਿਰ ਦਾ ਪਤਾ ਲੱਗ ਗਿਆ ਹੈ। ਉਹ ਵਿਚਾਰਮਗਨ ਰਾਜੇ ਦੇ ਪੈਰਾਂ ਵਿਚ ਡਿਗ ਪਿਆ ਅਤੇ ਮਾਫ਼ੀ ਮੰਗਣ ਲੱਗਾ। ਇਹ ਸੱਭ ਵੇਖ ਕੇ ਰਾਜਾ ਹੈਰਾਨ ਸੀ ਪਰ ਉਹ ਛੇਤੀ ਹੀ ਸੰਭਲ ਗਿਆ। ਉਸ ਨੇ ਪਹਿਰੇਦਾਰਾਂ ਨੂੰ ਬੁਲਾਇਆ ਅਤੇ ਵੈਦ ਨੂੰ ਜੇਲ ਵਿਚ ਡੱਕ ਦਿਤਾ।

ਫਿਰ ਉਸ ਨੇ ਮੰਤਰੀ ਅਤੇ ਕਪਟੀ ਰਾਣੀ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਪਿਆਲੇ ਵਿਚਲਾ ਜ਼ਹਿਰ ਪੀਣ ਲਈ ਹੁਕਮ ਦਿਤਾ। ਦੋਹਾਂ ਨੇ ਰਾਜੇ ਦੇ ਪੈਰ ਫੜ ਕੇ ਦਇਆ ਦੀ ਭੀਖ ਮੰਗੀ। ਰਾਜੇ ਨੇ ਤੁਰਤ ਉਨ੍ਹਾਂ ਦੇ ਸਿਰ ਕਲਮ ਕਰਵਾ ਦਿਤੇ ਅਤੇ ਵੈਦ ਨੂੰ ਦੇਸ਼ ਨਿਕਾਲਾ ਦੇ ਦਿਤਾ। ਬ੍ਰਾਹਮਣ-ਪੁੱਤਰ ਨੂੰ ਉਸ ਨੇ ਅਪਣਾ ਮੰਤਰੀ ਬÎਣਾਇਆ ਅਤੇ ਉਸ ਨੂੰ ਧਨ ਅਤੇ ਇਨਾਮਾਂ ਨਾਲ ਲੱਦ ਦਿਤਾ।      ਬਲਵੰਤ ਸਿੰਘ 'ਬੱਦਨ'