ਰੋਸ਼ਨ-ਤਕਦੀਰ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਰੋਸ਼ਨ ਪੜ੍ਹਿਆ-ਲਿਖਿਆ ਤੇ ਬਿਜ਼ਨਸ ਪੇਸ਼ਾ ਨੌਜਵਾਨ ਸੀ। ਉਸ ਦਾ ਪਰਵਾਰ ਪਿੰਡ ਵਿਚ ਰਹਿ ਰਿਹਾ ਸੀ ਤੇ ਉਹ ਇਕੱਲਾ ਹੀ ਸ਼ਹਿਰ ਅਪਣੀ ਕੀਮਤੀ ਕੋਠੀ ਵਿਚ ਰਹਿੰਦਾ ...

Destiny

ਰੋਸ਼ਨ ਪੜ੍ਹਿਆ-ਲਿਖਿਆ ਤੇ ਬਿਜ਼ਨਸ ਪੇਸ਼ਾ ਨੌਜਵਾਨ ਸੀ। ਉਸ ਦਾ ਪਰਵਾਰ ਪਿੰਡ ਵਿਚ ਰਹਿ ਰਿਹਾ ਸੀ ਤੇ ਉਹ ਇਕੱਲਾ ਹੀ ਸ਼ਹਿਰ ਅਪਣੀ ਕੀਮਤੀ ਕੋਠੀ ਵਿਚ ਰਹਿੰਦਾ ਸੀ। ਨੌਕਰ ਹੀ ਉਸ ਦੇ ਪਰਵਾਰਕ ਮੈਂਬਰ ਬਣੇ ਹੋਏ ਸਨ। ਉਹ ਹਰ ਰੋਜ਼ ਤਿਆਰ ਹੁੰਦਾ ਤੇ ਦਫ਼ਤਰ ਨੂੰ ਰਵਾਨਾ ਹੋ ਜਾਂਦਾ।
ਉਹ ਹਰ ਇਕ ਦੀ ਨਿੱਜੀ ਜ਼ਿੰਦਗੀ ਨੂੰ ਬਹੁਤ ਨਜ਼ਦੀਕ ਤੋਂ ਸਮਝਦਾ ਸੀ, ਫਿਰ ਚਾਹੇ ਉਹ ਕੋਈ ਮੁਸਾਫ਼ਰ ਹੋਵੇ ਜਾਂ ਕੋਈ ਗ਼ਰੀਬ। ਇਸ ਭਾਵਨਾ ਨੂੰ ਲੈ ਕੇ ਉਸ ਨੇ ਇਕ ਦਿਨ ਬਸ ਵਿਚ ਜਾਣ ਦਾ ਮਨ ਬਣਾਇਆ। ਉਸ ਨੇ ਕਾਰ ਨੂੰ ਘਰ ਵਿਚ ਹੀ ਖੜੀ ਕਰ ਦਿਤਾ ਤੇ ਬਸ ਅੱਡੇ ਤੇ ਬਸ ਲੈਣ ਲਈ ਤੁਰ ਪਿਆ। ਬਸ ਅੱਡੇ 'ਤੇ ਖੜਾ ਹੋ ਕੇ ਉਹ ਰਿਕਸ਼ੇ ਵਾਲੇ ਨੂੰ ਉਡੀਕ ਰਿਹਾ ਸੀ ਕਿ ਏਨੇ ਨੂੰ ਉਸ ਦੀ ਜ਼ਿੰਦਗੀ ਦਾ ਇਕ ਨਵਾਂ ਰਾਹ ਬਣ ਗਿਆ। ਉਸ ਦੇ ਬਿਲਕੁਲ ਨਜ਼ਦੀਕ ਇਕ ਕੁੜੀਆਂ ਦੇ ਕਾਲਜ ਦੀ ਬਸ ਰੁਕੀ। ਡਰਾਈਵਰ ਦੀ ਸੀਟ ਦੇ ਬਿਲਕੁਲ ਬਰਾਬਰ ਇਕ ਸੋਹਣੀ-ਸੁਣੱਖੀ ਕੁੜੀ ਉਸ ਨੂੰ ਨਜ਼ਰੀਂ ਪਈ। ਪਤਾ ਨਹੀਂ ਕਿਉਂ ਰੋਸ਼ਨ ਦੀਆਂ ਅੱਖਾਂ ਉਸ ਵਲ ਗੱਡੀਆਂ ਰਹਿ ਗਈਆਂ। ਪਹਿਲੀ ਵਾਰ ਕੋਈ ਚਿਹਰਾ ਉਸ ਦੇ ਦਿਲ ਨੂੰ ਏਨਾ ਸੋਹਣਾ ਲਗਿਆ। ਪਤਾ ਨਹੀਂ ਉਹ ਕੌਣ ਸੀ ਜਿਸ ਨੇ ਸੱਭ ਕੁੱਝ ਭੁਲਾ ਦਿਤਾ, ਰੋਸ਼ਨ ਨੂੰ। ਰਿਕਸ਼ੇ ਵਾਲੇ ਨੇ ਪੁਛਿਆ, “ਜਨਾਬ, ਚੱਲੋਗੇ?”  (ਚਲਦਾ)