ਉਘੇ ਸਾਹਿਤਕਾਰਾਂ ਨੇ ‘ਉੱਚਾ ਦਰ ਬਾਬੇ ਨਾਨਕ ਦਾ' ਰੀਝ ਨਾਲ ਦੇਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਉਘੇ ਸਾਹਿਤਕਾਰਾਂ ਨੂੰ ਅਜਾਇਬ ਘਰ ਦਿਖਾਉਣ ਲਈ ਲਿਜਾਇਆ ਗਿਆ

Eminent writers looked with admiration at the 'high standard of Baba Nanak'

ਚੰਡੀਗੜ੍ਹ: ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰੋ. ਬਹਾਦਰ ਸਿੰਘ ਗੋਸਲ ਵਲੋਂ ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ‘ਉੱਚਾ ਦਰ ਬਾਬੇ ਨਾਨਕ ਦਾ’ (ਨੇੜੇ ਰਾਜਪੁਰਾ) ਅਜਾਇਬ ਘਰ ਦਿਖਾਉਣ ਲਈ ਉਘੇ ਸਾਹਿਤਕਾਰਾਂ ਨੂੰ ਲਿਜਾਇਆ ਗਿਆ ਤਦ ਉਥੇ ਐਟਰੀ ਮੌਕੇ ਉੱਚਾ ਦਰ ਬਾਬੇ ਨਾਨਕ ਦੀ ਟੀਮ ਜਦ ਬੰਦਿਆਂ ਦੀ ਗਿਣਤੀ ਕਰਨ ਲੱਗੀ ਤਾਂ ਗਿਣਤੀ ਪੂਰੀ-ਪੂਰੀ ਤੇਰਾਂ ਤੇਰਾਂ ਤੋਲ ਪਈ। ਇਹ ਇਕ ਸਬੱਬ ਹੀ ਬਣਿਆ ਨਹੀਂ ਤਾਂ ਗੋਸਲ ਸਾਹਿਬ ਨੇ ਕਈਆਂ ਨੂੰ ਸੱਦੇ ਭੇਜੇ ਸੀ ਪਰੰਤੂ ਉਹ ਕਿਸੇ ਮਜਬੂਰੀ ਕਾਰਨ ਪਹੁੰਚ ਨਾ ਪਾਏ।

ਖ਼ੈਰ ! ਅੱਜ ਬਾਬੇ ਨਾਨਕ ਦੇ ਦਰ ਉਤੇ ਜਾ ਕੇ ਪਤਾ ਚੱਲਿਆ ਕਿ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਮੁੱਖ ਸੰਪਾਦਕ ਸ੍ਰ. ਜੋਗਿੰਦਰ ਸਿੰਘ ਜੀ ਦੀ ਖੋਜ ਨੂੰ ਸਲਾਮ ਕਰਦੀ ਹੈ। ਜਿਨ੍ਹਾਂ ਵਲੋਂ ਅਪਣਾ ਪੂਰਾ ਜੀਵਨ ਬਾਬੇ ਨਾਨਕ ਦੇ ਦਰਸਾਏ ਮਾਰਗ ’ਤੇ ਚਲੇ ਕੇ ਹੱਕ ਸੱਚ ਦਾ ਪਹਿਰਾ ਦਿਤਾ ਗਿਆ। ਉਨ੍ਹਾਂ ਵਲੋਂ ਕੀਤਾ ਅਧਿਐਨ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਵਰਦਾਨ ਸਾਬਤ ਹੋਵੇਗੀ। ਇਹ ਅਜਾਇਬ ਘਰ ਬੱਚਿਆਂ ਨੂੰ ਇਕ ਵਾਰ ਜ਼ਰੂਰ ਦਿਖਾਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਬਾਬੇ ਨਾਨਕ ਦੇ ਫ਼ਲਸਫ਼ੇ ਬਾਰੇ ਵਧੇਰੇ ਜਾਣਕਾਰੀ ਮਿਲ ਸਕੇ।