ਬੀਬੀ ਸੁਭਾਗੀ (ਭਾਗ 5)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਏਨਾ ਸੁਣ ਕੇ ਕੁੱਝ ਸੈਨਿਕਾਂ ਦਾ ਦਿਲ ਦਹਿਲ ਗਿਆ ਅਤੇ ਉਨ੍ਹਾਂ ਨੇ ਕਹਿ ਦਿਤਾ ਕਿ ਇਹ ਚੰਗੀਆਂ ਰੂਹਾਂ ਹਨ.........

Singhnian Da Sidak

ਏਨਾ ਸੁਣ ਕੇ ਕੁੱਝ ਸੈਨਿਕਾਂ ਦਾ ਦਿਲ ਦਹਿਲ ਗਿਆ ਅਤੇ ਉਨ੍ਹਾਂ ਨੇ ਕਹਿ ਦਿਤਾ ਕਿ ਇਹ ਚੰਗੀਆਂ ਰੂਹਾਂ ਹਨ। ਅਸੀ ਇਨ੍ਹਾਂ ਉੱਤੇ ਹੋਰ ਜ਼ੁਲਮ ਨਹੀਂ ਕਰ ਸਕਦੇ। ਇਹ ਏਨੀਆਂ ਸਖ਼ਤ ਜਾਨ ਹਨ ਕਿ ਕਿਸੇ ਦਿਨ ਇਨ੍ਹਾਂ ਦੀ ਕੌਮ ਪੂਰੀ ਦੁਨੀਆ ਵਿਚ ਰਾਜ ਕਰਨ ਵਾਲੀ ਹੈ। ਬਾਕੀ ਸੈਨਿਕ ਹੋਰ ਵੀ ਚਿੜ੍ਹ ਗਏ ਅਤੇ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਲੱਛੀ ਉੱਤੇ ਚੱਕੀ ਦੇ ਦੋ ਪਟ ਧਰ ਦਿਤੇ। ਸਿਰ ਅਤੇ ਲੱਤਾਂ ਉੱਤੇ ਸੋਟੀਆਂ ਮਾਰ-ਮਾਰ ਕੇ ਸਾਰੀਆਂ ਹੱਡੀਆਂ ਤੋੜ ਦਿਤੀਆਂ। ਆਖ਼ਰੀ ਸਾਹ ਤਿਆਗਣ ਤਕ ਕਿਸੇ ਇਕ ਨੇ ਵੀ ਲੱਛੀ ਦੀ ਚੀਕ ਨਾ ਸੁਣੀ। ਸਿਰਫ਼ 'ਵਾਹਿਗੁਰੂ' ਦਾ ਉਚਾਰਣ ਹੀ ਸੁਣਿਆ।

ਸਿੱਖ ਔਰਤਾਂ ਦੀ ਇਸ ਹਿੰਮਤ ਅੱਗੇ ਪੂਰੀ ਸਿੱਖ ਕੌਮ ਨਤਮਸਤਕ ਹੋਈ ਤੇ ਆਉਣ ਵਾਲੀਆਂ ਸਾਰੀਆਂ ਪੁਸ਼ਤਾਂ ਨੂੰ ਵੀ ਇਹ ਕੁਰਬਾਨੀ ਯਾਦ ਦਿਵਾਉਂਦੇ ਰਹਿਣ ਲਈ ਸੰਨ 1760 ਵਿਚ ਹਰ ਰੋਜ਼ ਕਰਨ ਵਾਲੀ ਅਰਦਾਸ ਵਿਚ ਇਸ ਕੁਰਬਾਨੀ ਦਾ ਜ਼ਿਕਰ ਲਾਜ਼ਮੀ ਕਰ ਦਿੱਤਾ ਗਿਆ ਤਾਂ ਜੋ ਹਰ ਸਿੰਘਣੀ ਇਸ ਸ਼ਹਾਦਤ ਨੂੰ ਯਾਦ ਕਰ ਕੇ ਅਪਣੀ ਅੰਦਰਲੀ ਹਿੰਮਤ ਬਰਕਰਾਰ ਰੱਖ ਸਕੇ ਤੇ ਧਰਮ ਵਾਸਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਰਹੇ।

ਅਫ਼ਸੋਸ ਸਿਰਫ਼ ਇਹ ਹੈ ਕਿ ਸਿੱਖ ਇਤਿਹਾਸਕਾਰਾਂ ਨੇ ਬੀਬੀ ਸੁਭਾਗੀ ਅਤੇ ਬੀਬੀ ਲੱਛੀ ਦੇ ਨਾਲ ਦੀਆਂ 500 ਔਰਤਾਂ ਦੇ ਨਾਵਾਂ ਨੂੰ ਉਜਾਗਰ ਨਹੀਂ ਕੀਤਾ ਤੇ ਉਨ੍ਹਾਂ ਸਾਰੀਆਂ ਦੇ ਨਾਂ ਇਤਿਹਾਸ ਵਿਚ ਹੀ ਦਫ਼ਨ ਹੋ ਚੁੱਕੇ ਹਨ। ਪਰ, ਜੋ ਵੀ ਹੋਵੇ, ਇਹ ਲਾਸਾਨੀ ਸ਼ਹਾਦਤ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਅਤੇ ਕੌਮ ਹਮੇਸ਼ਾ ਇਨ੍ਹਾਂ ਦੀ ਰਿਣੀ ਰਹੇਗੀ। ਇਨ੍ਹਾਂ ਸਿੱਖ ਬੀਬੀਆਂ ਨੇ ਗੁਰਬਾਣੀ ਨੂੰ ਪਿੰਡੇ ਉੱਤੇ ਹੰਢਾ ਕੇ ਸਾਬਤ ਕੀਤਾ 'ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।' ਬੀਬੀ ਲੱਛੀ ਅਤੇ ਬੀਬੀ ਸੁਭਾਗੀ ਵਾਸਤੇ ਤਾਂ ਦਿਲੋਂ ਹੂਕ ਉੱਠਦੀ ਹੈ ਅਤੇ ਇਹੀ ਸ਼ਬਦ ਉਚਾਰਨ ਕੀਤਾ ਜਾ ਸਕਦਾ ਹੈ, 'ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ।'

ਡਾ. ਹਰਸ਼ਿੰਦਰ ਕੌਰ
ਸੰਪਰਕ : 0175-2216783