ਮਿੰਨੀ ਕਹਾਣੀਆਂ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਅੱਜ ਉਹ ਸੱਭ ਤੋਂ ਪਹਿਲਾਂ ਆ ਕੇ ਸ਼ਹਿਰ ਦੇ ਲੇਬਰ ਚੌਕ 'ਚ ਬੈਠ ਗਿਆ ਸੀ.........

Weeping Man

ਅੱਜ ਉਹ ਸੱਭ ਤੋਂ ਪਹਿਲਾਂ ਆ ਕੇ ਸ਼ਹਿਰ ਦੇ ਲੇਬਰ ਚੌਕ 'ਚ ਬੈਠ ਗਿਆ ਸੀ। ਉਮੀਦ ਸੀ ਅੱਜ ਦਿਹਾੜੀ ਮਿਲ ਜਾਏਗੀ ਅਤੇ ਉਹ ਅਪਣੀ ਪਤਨੀ ਲਈ ਦਵਾਈ ਦਾ ਪ੍ਰਬੰਧ ਕਰ ਲਵੇਗਾ। ਪਹਿਲਾਂ ਜੇ ਕਦੇ ਉਸ ਨੂੰ ਕੋਈ ਕੰਮ ਨਾ ਮਿਲਦਾ ਤਾਂ ਚੁੱਲ੍ਹੇ ਚੌਕੇ ਦਾ ਖ਼ਰਚਾ ਉਸ ਦੀ ਘਰਵਾਲੀ ਖ਼ੁਦ ਚਲਾ ਲੈਂਦੀ ਸੀ। ਉਹ ਪਿੰਡ ਦੇ ਜ਼ਿਮੀਂਦਾਰਾਂ ਦੇ ਘਰ ਕੰਮ ਕਰ ਕੇ ਅਪਣੇ ਬੱਚਿਆਂ ਲਈ ਰੋਟੀ ਲੈ ਆਉਂਦੀ।

ਹੁਣ ਉਹ ਪਿਛਲੇ ਪੰਦਰਾਂ ਦਿਨਾਂ ਤੋਂ ਬਿਮਾਰ ਪਈ ਸੀ। ਡਾਕਟਰ ਤੋਂ ਦਵਾਈ ਲਈ, ਕੋਈ ਫ਼ਰਕ ਨਾ ਪਿਆ। ਉਸ ਨੇ ਸ਼ਹਿਰ ਦੇ ਹਸਪਤਾਲ ਜਾ ਕੇ ਚੈੱਕਅਪ ਕਰਵਾਉਣ ਦੀ ਸਲਾਹ ਦੇ ਦਿਤੀ। ਉਧਰ ਕੋਈ ਕੰਮ ਨਾ ਮਿਲਣ ਕਰ ਕੇ ਏਨੇ ਪੈਸਿਆਂ ਦਾ ਪ੍ਰਬੰਧ ਕਰਨਾ ਔਖਾ ਸੀ। 

ਅੱਜ ਉਹ ਦਿਨ ਚੜ੍ਹਨ ਤੋਂ ਪਹਿਲਾਂ ਹੀ ਸ਼ਹਿਰ ਜਾ ਕੇ ਬੈਠ ਗਿਆ ਸੀ। ਦਿਨ ਚੜ੍ਹਨ ਨਾਲ ਹੋਰ ਮਜ਼ਦੂਰ ਵੀ ਆ ਕੇ ਉਥੇ ਬੈਠਣ ਲੱਗ ਪਏ। ਜਦੋਂ ਕਿਸੇ ਨੂੰ ਮਜ਼ਦੂਰ ਦੀ ਲੋੜ ਹੁੰਦੀ ਤਾਂ ਉਹ ਉਥੇ ਚੌਕ 'ਚ ਆ ਕੇ ਹੱਟੇ ਕੱਟੇ ਮਜ਼ਦੂਰਾਂ ਨੂੰ ਅਪਣੇ ਨਾਲ ਲੈ ਜਾਂਦਾ। ਪਰ ਉਸ ਦਾ ਮੁਰਝਾਇਆ ਚਿਹਰਾ, ਡੂੰਘੀਆਂ ਅੱਖਾਂ ਅਤੇ ਸੁੱਕਿਆ ਸਰੀਰ ਵੇਖ ਕੇ ਕੋਈ ਉਸ ਨੂੰ ਕੰਮ ਤੇ ਨਾ ਲੈ ਜਾਂਦਾ। ( ਚੱਲਦਾ )