ਮਿੰਨੀ ਕਹਾਣੀਆਂ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਅਜੇ ਤਕ ਉਹ ਸੋਚਾਂ 'ਚ ਗੁਮ ਹੋਇਆ ਬੈਠਾ ਸੀ ਕਿ ਅਚਾਨਕ ਇਕ ਬਸ ਉਸ ਦੇ ਸਾਹਮਣੇ ਆ ਕੇ ਰੁਕ ਗਈ...........

Weeping Man

ਅਜੇ ਤਕ ਉਹ ਸੋਚਾਂ 'ਚ ਗੁਮ ਹੋਇਆ ਬੈਠਾ ਸੀ ਕਿ ਅਚਾਨਕ ਇਕ ਬਸ ਉਸ ਦੇ ਸਾਹਮਣੇ ਆ ਕੇ ਰੁਕ ਗਈ। ਉਸ ਨੇ ਵੇਖਿਆ ਕਿ ਇਹ ਤਾਂ ਉਹੀ ਸਕੂਲ ਬੱਸ ਹੈ। ਕੋਲ ਬੈਠੇ ਆਦਮੀ ਤੋਂ ਉਸ ਨੇ ਟਾਈਮ ਪੁਛਿਆ। ਤਿੰਨ ਵੱਜ ਚੁੱਕੇ ਸਨ। ਸਵੇਰ ਦਾ ਉਸ ਨੇ ਖਾਧਾ ਵੀ ਕੁੱਝ ਨਹੀਂ ਸੀ। ਉਸ ਨੇ ਸੋਚਿਆ ਇਥੇ ਬੈਠਣ ਦਾ ਵੀ ਕੋਈ ਫ਼ਾਇਦਾ ਨਹੀਂ।

ਦੀਪਾ ਕਿਸੇ ਦੇ ਘਰ ਕੰਮ ਕਰ ਕੇ ਦਾਲ-ਰੋਟੀ ਲੈ ਕੇ ਘਰ ਆ ਗਈ ਹੋਵੇਗੀ। ਘਰ ਜਾ ਕੇ ਰੋਟੀ ਖਾ ਲਵਾਂਗਾ। ਫਿਰ ਉਸ ਨੂੰ ਅਪਣੇ ਆਪ ਤੇ ਘ੍ਰਿਣਾ ਆਈ। ਅਪਣਾ ਆਪ ਨਿਕੰਮਾ ਜਾਪਿਆ। ਬੱਚੇ ਸੋਚ ਰਹੇ ਹੋਣਗੇ ਕਿ ਸਾਡਾ ਬਾਪ ਕੰਮ ਤੋਂ ਰੁਪਏ ਲੈ ਕੇ ਵਾਪਸ ਆਵੇਗਾ ਅਤੇ ਅਸੀ ਅਪਣੀ ਮਾਂ ਦਾ ਇਲਾਜ ਕਰਾਵਾਂਗੇ।

ਉਹ ਵੀ ਮੰਜੇ ਤੇ ਪਈ ਤਰਸ ਭਰੀਆਂ ਨਜ਼ਰਾਂ ਨਾਲ ਵੇਖੇਗੀ। ਉਹ ਅੱਗੇ ਵਲ ਤੁਰਨ ਦੀ ਕੋਸ਼ਿਸ਼ ਕਰਦਾ। ਉਸ ਤੋਂ ਕਦਮ ਨਹੀਂ ਸੀ ਪੁਟਿਆ ਜਾ ਰਿਹਾ। ਕਿੰਨੇ ਵਿਚਾਰ ਦਿਮਾਗ਼ 'ਚ ਘੁੰਮਣ ਲੱਗ ਪਏ ਸਨ। ਉਹ ਇਕ ਦਰੱਖ਼ਤ ਨਾਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਪਿਆ। 

-ਅੰਮਿਤਪਾਲ ਸਿੰਘ ਸੋਨੀ ਸੰਪਰਕ : 98142-58087