ਬੰਗਲਾਦੇਸ਼ ਨੇ ਅਫ਼ਗਾਨਿਸਤਾਨ ਨੂੰ ਛੇ ਵਿਕੇਟਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

37.2 ਓਵਰਾਂ ’ਚ 156 ਦੌੜਾਂ ਹੀ ਬਣਾ ਸਕੀ ਸੀ ਅਫ਼ਗਾਨਿਸਤਾਨ ਦੀ ਟੀਮ

Bangladesh Vs Afghanistan

ਧਰਮਸ਼ਾਲਾ: ਬੰਗਲਾਦੇਸ਼ ਨੇ ਇਕ ਦਿਨਾ ਵਿਸ਼ਵ ਕ੍ਰਿਕੇਟ ਕੱਪ ਦੇ ਅਪਣੇ ਸ਼ੁਰੂਆਤੀ ਮੁਕਾਬਲੇ ’ਚ ਸਨਿਚਰਵਾਰ ਨੂੰ ਅਫ਼ਗਾਨਿਸਤਾਨ ਨੂੰ ਛੇ ਵਿਕੇਟਾਂ ਨਾਲ ਮਾਤ ਦਿਤੀ। 

ਬੰਗਲਾਦੇਸ਼ ਨੇ ਅਫ਼ਗਾਨਿਸਤਾਨ ਨੂੰ 37.2 ਓਵਰਾਂ ’ਚ 156 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ 34.4 ਓਵਰਾਂ ’ਚ ਚਾਰ ਵਿਕੇਟਾਂ ਦੇ ਨੁਕਸਾਨ ’ਤੇ ਜਿੱਤ ਦਾ ਟੀਚਾ ਹਾਸਲ ਕਰ ਲਿਆ। ਟੀਮ ਲਈ ਨਜ਼ਮੁਲ ਹਸਨ ਸ਼ੰਟੋ ਨੇ ਨਾਬਾਦ 59 ਅਤੇ ਮੇਹਦੀ ਹਸਨ ਮਿਰਾਜ਼ ਨੇ 57 ਦੌੜਾਂ ਦਾ ਯੋਗਦਾਨ ਦਿਤਾ। 

ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਬੱਲੇਬਾਜ਼ੀ ਨੂੰ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਜਿਸ ’ਚ ਕੋਈ ਖਿਡਾਰੀ ਅੱਧਾ ਸੈਂਕੜਾ ਵੀ ਨਹੀਂ ਬਣਾ ਸਕਿਆ। ਸ਼ੁਰੂਆਤੀ ਬੱਲੇਬਾਜ਼ ਗੁਰਬਾਜ਼ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਸਿਰਫ਼ ਪੰਜ ਬੱਲੇਬਾਜ਼ ਹੀ ਦਹਾਈ ਦਾ ਅੰਕੜਾ ਪਾਰ ਕਰ ਸਕੇ। ਬੰਗਲਾਦੇਸ਼ ਵਲੌਂ ਕਪਤਾਨ ਸ਼ਕੀਬ ਅਤੇ ਮੇਹਦੀ ਹਸਨ ਮਿਰਾਜ਼ ਨੇ 3-3 ਵਿਕਟਾਂ ਲਈਆਂ।