ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਕਿਵੇਂ ਬਚਿਆ ਜਾ ਸਕਦੈ ਆਰਥਕ ਸੰਕਟ ਤੋਂ, ਜਾਣੋ ਆਰਥਕ ਮਾਹਰ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੀਨ ਤੋਂ ਪੈਦਾ ਹੋਇਆ ਇਹ ਵਾਇਰਸ ਹੁਣ ਕਈ ਦੇਸਾਂ ਵਿਚ ਪਹੁੰਚ ਗਿਆ ਹੈ। ਇਸ ਨਾਲ ਭਾਰਤ ਦੀ ਅਸਲ ਸਥਿਤੀ ਸਾਹਮਣੇ ਆ ਰਹੀ ਹੈ। ਕੋਰੋਨਾ ਵਾਇਰਸ ਕਾਰਨ ਸਾਰੇ

File Photo

ਚੰਡੀਗੜ੍ਹ  : ਚੀਨ ਤੋਂ ਪੈਦਾ ਹੋਇਆ ਇਹ ਵਾਇਰਸ ਹੁਣ ਕਈ ਦੇਸਾਂ ਵਿਚ ਪਹੁੰਚ ਗਿਆ ਹੈ। ਇਸ ਨਾਲ ਭਾਰਤ ਦੀ ਅਸਲ ਸਥਿਤੀ ਸਾਹਮਣੇ ਆ ਰਹੀ ਹੈ। ਕੋਰੋਨਾ ਵਾਇਰਸ ਕਾਰਨ ਸਾਰੇ ਕੰਮ ਠੱਪ ਪਏ ਹਨ ਤੇ ਭਾਰਤ ਵਿਚ ਗਰੀਬੀ 30 ਫ਼ੀ ਸਦੀ ਵਧ ਚੁੱਕੀ ਹੈ। ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ। ਇਸ ਬਾਬਤ ਆਰਥਕ ਮਾਹਰ ਭਾਵਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ। ਉਹਨਾਂ ਦਸਿਆ ਕਿ ਆਰਬੀਆਈ ਵਲੋਂ ਆਫਰ ਦਿਤੀ ਗਈ ਹੈ ਕਿ ਜੇ ਕਿਸੇ ਨੂੰ ਅਗਲੇ 3 ਮਹੀਨਿਆਂ ਵਿਚ ਈਐਮਆਈ ਸਬੰਧੀ ਕੋਈ ਮੁਸ਼ਕਿਲ ਹੈ, ਚਾਹੇ ਉਹ ਇੰਡੋਜ਼ਲ, ਕ੍ਰੈਡਿਟ ਕਾਰਡ, ਕੋਪਰੇਟ ਹੋਵੇ, ਉਹ ਈਐਮਆਈ ਨੂੰ ਡੈਫਰ ਕਰ ਸਕਦੇ ਹਨ।

ਇਸ ਦਾ ਮਤਲਬ ਇਹ ਨਹੀਂ ਕਿ ਈਐਮਆਈ ਖ਼ਤਮ ਹੋ ਜਾਵੇਗੀ। ਜਦੋਂ ਵੀ ਕੋਈ ਈਐਮਆਈ ਦਿੰਦਾ ਹੈ ਤਾਂ ਉਸ ਦੇ ਦੋ ਕੰਪੋਨੈਂਟ ਹੁੰਦੇ ਹਨ, ਇਕ ਇੰਟਰੈਸਟ ਦਾ ਹੁੰਦਾ ਹੈ ਅਤੇ ਇਕ ਪ੍ਰਿੰਸੀਪਲ ਦਾ। ਜਿਵੇਂ ਕਿਸੇ ਦਾ ਹੋਮ ਲੋਨ ਚਲਦਾ ਹੈ ਤੇ ਉਸ ਦੀ 30 ਹਜ਼ਾਰ ਰੁਪਏ ਕਿਸ਼ਤ ਹੋਵੇ ਉਸ ਵਿਚ ਇਨੀਸ਼ੀਅਲ ਪੀਰੀਅਡ ਵਿਚ 25 ਹਜ਼ਾਰ ਰੁਪਏ ਕਿਸ਼ਤ ਹੋਵੇਗੀ ਅਤੇ 5000 ਰੁਪਏ ਦਾ ਪ੍ਰਿੰਸੀਪਲ ਹੋਵੇਗਾ।

ਜਦੋਂ ਕਿਸ਼ਤ ਦਾ ਸਮਾਂ ਖ਼ਤਮ ਹੋਵੇਗਾ ਉਦੋਂ ਬੈਂਕ ਵਲੋਂ ਦੋ ਆਪਸ਼ਨ ਦਿਤੇ ਜਾਣਗੇ। ਇਕ ਆਪਸ਼ਨ ਵਿਚ ਜੇ ਵਿਅਕਤੀ ਦੇ 10 ਸਾਲ ਬਾਕੀ ਹਨ, ਉਸ ਨੂੰ 10 ਸਾਲ 3 ਮਹੀਨੇ ਦੀ ਫੈਨੇਸ਼ੀਅਲ ਕੈਲਕੁਲੇਸ਼ਨ ਐਕਸਟੈਂਡ ਹੋ ਜਾਵੇਗੀ ਜਾਂ ਦੂਜਾ ਆਪਸ਼ਨ ਕਿ ਈਐਮਆਈ 30 ਹਜ਼ਾਰ ਹੈ ਉਸ ਨੂੰ 30 ਦੀ ਥਾਂ 31000 ਕਰ ਲਵੇ ਤਾਂ ਉਹ ਬਾਕੀ ਪੀਰੀਅਡ ਵਿਚ ਐਡਜਸਟ ਹੋ ਜਾਵੇਗੀ। ਇੰਸਟਾਲਮੈਂਟ ਵਾਪਸ ਦੇਣ ਤੇ ਬੈਂਕ ਵਲੋਂ 3 ਆਪਸ਼ਨ ਦਿਤੇ ਜਾਣਗੇ ਕਿ ਜੇ ਸਾਰਾ ਬੈਕਲਾਕ ਇਕੱਠਾ ਦੇਣਾ ਚਾਹੁੰਦੇ ਹੋ ਤਾਂ ਇਕੱਠਾ ਦੇ ਸਕਦੇ ਹੋ। ਦੂਜੇ ਆਪਸ਼ਨ ਵਿਚ ਤੁਸੀਂ ਅਪਣਾ ਈਐਮਈ ਹਲਕਾ ਜਿਹਾ ਵਧਾ ਸਕਦੇ ਹੋ।

ਤੀਜੇ ਵਿਚ ਲੋਨ ਪੀਰੀਅਡ ਨੂੰ ਐਕਸਪੈਂਡ ਕਰ ਦਿਤਾ ਜਾਂਦਾ ਹੈ। ਹਰ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਅਪਣੇ ਆਉਣ ਵਾਲੇ 6 ਮਹੀਨਿਆਂ ਵਿਚ ਖਰਚਾ ਵੱਖਰਾ ਰੱਖੇ ਕਿਉਂ ਕਿ ਅਜੇ ਕੋਈ ਪਤਾ ਨਹੀਂ ਕਿ ਇਹ ਬਿਮਾਰੀ ਦਾ ਕਦੋਂ ਲਾਇਲਾਜ ਲੱਭੇਗਾ ਤੇ ਕਦੋਂ ਇਸ ਬਿਮਾਰੀ ਤੋਂ ਛੁਟਕਾਰਾ ਮਿਲੇਗਾ। ਲੋਕਾਂ ਨੂੰ ਹਰ ਰੋਜ਼ ਅਪਣੇ ਵਲੋਂ ਪੈਸੇ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਸੁਝਾਅ ਦਿਤਾ ਹੈ ਕਿ ਉਹ ਜੇ ਇਸ ਵਕਤ ਕੋਈ ਕਿਸਾਨ ਕਰਜ਼ ਚੁਕਾ ਸਕਦਾ ਹੈ ਤਾਂ ਉਹ ਚੁਕਾ ਦੇਵੇ ਜੇ ਨਹੀਂ ਤਾਂ ਉਹ 3 ਮਹੀਨਿਆਂ ਦੇ ਆਫਰ ਦਾ ਲਾਭ ਜ਼ਰੂਰ ਲਵੇ।