ਮਾਇਆਵਤੀ ਦਾ ਮੋਦੀ ‘ਤੇ ਨਿਸ਼ਾਨਾ ਜਨਮ ਤੋਂ ਹੀ ਦਲਿਤ ਹੁੰਦੇ ਤਾਂ RSS ਕਦੀ ਵੀ PM ਨਹੀਂ ਬਣਾਉਂਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ

ਬੀਐਸਪੀ ਮੁਖੀ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਾਰੇ ਇਕ ਵਾਰ ਫਿਰ ਤੋਂ ਟਿੱਪਣੀ ਕੀਤੀ ਹੈ।

Mayawati.

ਨਵੀਂ ਦਿੱਲੀ: ਬੀਐਸਪੀ ਮੁਖੀ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਾਰੇ ਇਕ ਵਾਰ ਫਿਰ ਤੋਂ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਅਪਣੇ ਸਿਆਸੀ ਫਾਇਦੇ ਲਈ ਜ਼ਬਰਦਸਤੀ ਪੱਛੜੀ ਜਾਤੀ ਦੇ ਬਣੇ ਹੋਏ ਹਨ। ਇਸਦੇ ਨਾਲ ਹੀ ਉਹਨਾਂ ਨੇ ਭਾਜਪਾ ‘ਤੇ ਪੱਛੜੀ ਜਾਤੀ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਗਾਇਆ ਹੈ। ਮਾਇਆਵਤੀ ਨੇ ਆਰਐਸਐਸ ਦਾ ਜ਼ਿਕਰ ਕਰਦੇ ਹੋਏ ਮੋਦੀ ਦੇ ਪੀਐਮ ਬਣਨ ‘ਤੇ ਵੀ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਪੀਐਮ ਮੋਦੀ ਜਨਮ ਤੋਂ ਹੀ ਪੱਛੜੇ ਹੁੰਦੇ ਤਾਂ ਕੀ ਆਰਐਸਐਸ ਉਹਨਾਂ ਨੂੰ ਕਦੀ ਵੀ ਪ੍ਰਧਾਨ ਮੰਤਰੀ ਬਣਨ ਦਿੰਦੀ?

ਮਾਇਆਵਤੀ ਨੇ ਪੀਐਮ ਮੋਦੀ ਦੇ ਉਸ ਬਿਆਨ ਦਾ ਜ਼ਿਕਰ ਕੀਤਾ ਜਿਸ ਵਿਚ ਉਹਨਾਂ ਨੇ ਗਠਜੋੜ ‘ਤੇ ਜਾਤੀਵਾਦੀ ਹੋਣ ਦਾ ਇਲਜ਼ਾਮ ਲਗਾਇਆ ਸੀ। ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਨੇ ਹੁਣ ਗਠਜੋੜ ‘ਤੇ ਜਾਤੀਵਾਦੀ ਹੋਣ ਦਾ ਜੋ ਇਲਜ਼ਾਮ ਲਗਾਇਆ ਹੈ ਉਹ ਹਾਸੋਹੀਣਾ ਅਤੇ ਬਚਕਾਨਾ ਹੈ। ਮਾਇਆਵਤੀ ਨੇ ਕਿਹਾ ਕਿ ਮੋਦੀ ਜਨਮ ਤੋਂ ਓਬੀਸੀ ਨਹੀਂ ਹਨ ਇਸ ਲਈ ਉਹਨਾਂ ਨੇ ਜਾਤੀਵਾਦ ਦਾ ਦੁੱਖ ਨਹੀਂ ਝੇਲਿਆ ਅਤੇ ਅਜਿਹੀਆਂ ਗੱਲਾਂ ਕਰਦੇ ਹਨ।

ਇਸਦੇ ਨਾਲ ਹੀ ਮਾਇਆਵਤੀ ਨੇ ਪੀਐਮ ਮੋਦੀ ਨੂੰ ਇਕ ਹੋਰ ਸਲਾਹ ਦਿੱਤੀ। ਉਹਨਾਂ ਨੇ ਕਿਹਾ ਕਿ ਉਹ ਗਠਜੋੜ ‘ਤੇ ਇਲਜ਼ਾਮ ਲਗਾਉਣ ਦੀ ਬਜਾਏ ਗੁਜਰਾਤ ਵਿਚ ਜਾ ਕੇ ਦੇਖਣ। ਮਾਇਆਵਤੀ ਨੇ ਕਿਹਾ ਕਿ ਗੁਜਰਾਤ ਵਿਚ ਦਲਿਤਾਂ ਨੂੰ ਆਦਰਯੋਗ ਜੀਵਨ ਜੀਉਣ ਦਾ ਅਧਿਕਾਰ ਨਹੀਂ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਗੁਜਰਾਤ ਵਿਚ ਦਲਿਤਾਂ ‘ਤੇ ਜ਼ੁਲਮ ਕੀਤੇ ਜਾ ਰਹੇ ਹਨ।। ਉਹਨਾਂ ਕਿਹਾ ਕਿ ਭਾਜਪਾ ਆਗੂ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ ਉਸ ਨਾਲ ਉਹ ਦੁਬਾਰਾ ਸੱਤਾ ਵਿਚ ਨਹੀਂ ਆ ਸਕਦੇ ਅਤੇ ਮੋਦੀ ਦਾ ਦੁਬਾਰਾ ਪੀਐਮ ਬਣਨ ਦਾ ਸੁਪਨਾ ਕਦੀ ਪੂਰਾ ਨਹੀਂ ਹੋਵੇਗਾ।