ਭਾਜਪਾ ਵਿਧਾਇਕ ਦੇ ਕਤਲ ਦਾ ਦੋਸ਼ੀ ਇਕ ਲੱਖ ਰੁਪਏ ਦਾ ਇਨਾਮੀ ਬਦਮਾਸ਼ ਮੁਕਾਬਲੇ 'ਚ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੇ ਕਤਲ ਦਾ ਦੋਸ਼ੀ ਇਕ ਲੱਖ ਰੁਪਏ ਦਾ ਇਨਾਮੀ ਬਦਮਾਸ਼ ਹਨੂੰਮਾਨ ਪਾਂਡੇ ਉਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫ਼ੋਰਸ (ਐਸ.ਟੀ.ਐਫ਼.).....

File Photo

ਲਖਨਊ, 9 ਅਗੱਸਤ : ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੇ ਕਤਲ ਦਾ ਦੋਸ਼ੀ ਇਕ ਲੱਖ ਰੁਪਏ ਦਾ ਇਨਾਮੀ ਬਦਮਾਸ਼ ਹਨੂੰਮਾਨ ਪਾਂਡੇ ਉਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫ਼ੋਰਸ (ਐਸ.ਟੀ.ਐਫ਼.) ਨਾਲ ਮੁਕਾਬਲੇ 'ਚ ਮਾਰਿਆ ਗਿਆ। ਐਸ.ਟੀ.ਐਫ਼. ਦੇ ਸੂਤਰਾਂ ਨੇ ਦਸਿਆ ਕਿ ਮਾਫ਼ੀਆ ਡਾਨ ਮੁਖ਼ਤਾਰ ਅੰਸਾਰੀ ਦਾ ਕਰੀਬੀ ਮੰਨਿਆ ਜਾਣ ਵਾਲਾ ਹਨੂੰਮਾਨ ਪਾਂਡੇ ਉਰਫ਼ ਰਾਕੇਸ਼ ਪਾਂਡੇ ਲਖਨਊ ਦੇ ਸਰੋਜਨੀ ਨਗਰ ਇਲਾਕੇ 'ਚ ਅੱਜ ਸਵੇਰੇ ਹੋਏ ਮੁਕਾਬਲੇ 'ਚ ਮਾਰਿਆ ਗਿਆ ਜਦਕਿ ਉਸ ਦੇ ਚਾਰ ਸਾਥੀ ਦੌੜਨ 'ਚ ਕਾਮਯਾਬ ਰਹੇ। ਪਾਂਡੇ ਸਾਲ 2005 'ਚ ਗਾਜੀਪੁਰ ਜ਼ਿਲ੍ਹੇ ਦੇ ਭਾਂਵਰ ਕੋਲ ਇਲਾਕੇ 'ਚ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਸੀ।

ਉਹ ਬਾਗਪਤ ਜੇਲ 'ਚ ਮਾਰੇ ਗਏ ਮੁੰਨਾ ਬਜਰੰਗੀ ਦਾ ਵੀ ਕਰੀਬੀ ਦਸਿਆ ਜਾਂਦਾ ਸੀ। ਐਸ.ਟੀ.ਐਫ਼. ਦੇ ਸੂਤਰਾਂ ਨੇ ਦਸਿਆ ਕਿ ਸਰੋਜਨੀ ਨਗਰ ਇਲਾਕੇ 'ਚ ਇਕ ਕਾਰ 'ਚ ਸਵਾਰ 5 ਬਦਮਾਸ਼ ਦੌੜ ਰਹੇ ਸਨ। ਪਿੱਛਾ ਕਰਨ 'ਤੇ ਬਦਮਾਸ਼ਾਂ ਨੇ ਐਸ.ਟੀ.ਐਫ਼. ਟੀਮ 'ਤੇ ਗੋਲੀ ਚਲਾਈ। ਜਵਾਬੀ ਕਾਰਵਾਈ 'ਚ ਇਕ ਬਦਮਾਸ਼ ਦੀ ਮੌਤ ਹੋ ਗਈ, ਜਿਸ ਦੀ ਪਛਾਣ ਹਨੂੰਮਾਨ ਪਾਂਡੇ ਦੇ ਰੂਪ 'ਚ ਹੋਈ। ਉਨ੍ਹਾਂ ਦਸਿਆ ਕਿ ਐਸ.ਟੀ.ਐਫ਼. ਨੂੰ ਪਾਂਡੇ ਦੀ ਲੰਮੇ ਸਮੇਂ ਤੋਂ ਭਾਲ ਸੀ। ਉਸ 'ਤੇ ਇਕ ਲੱਖ ਰੁਪਏ ਦਾ ਇਨਾਮ ਐਲਾਨ ਸੀ। ਉਸ ਵਿਰੁਘ ਕਤਲ, ਲੁੱਟ ਅਤੇ ਹੋਰ ਵਾਰਦਾਤ ਦੇ ਕਰੀਬ 10 ਮਾਮਲੇ ਦਰਜ ਸਨ।