ਕੋਰੋਨਾ ਵਾਇਰਸ ਦਾ ਖੌਫ, ਵਾਇਰਲ ਬੁਖਾਰ ਨੂੰ ਕੋਰੋਨਾ ਵਾਇਰਸ ਸਮਝ ਕੇ...

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨ ਵਿੱਚ ਭਿਆਨਕ ਬਣੇ ਕੋਰੋਨਾ ਵਾਇਰਸ ਦਾ ਡਰ ਦੁਨੀਆਂ ਭਰ ਵਿੱਚ ਹੈ

File

ਚੀਨ ਵਿੱਚ ਭਿਆਨਕ ਬਣੇ ਕੋਰੋਨਾ ਵਾਇਰਸ ਦਾ ਡਰ ਦੁਨੀਆਂ ਭਰ ਵਿੱਚ ਹੈ। ਭਾਰਤ ਵਿਚ ਵਾਇਰਸ ਦੇ ਸੰਕਰਮਣ ਨੂੰ ਵੀ ਲੋਕ ਕੋਰੋਨਾ ਨਾਲ ਜੋੜ ਕੇ ਡਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਹੈਦਰਾਬਾਦ ਵਿੱਚ ਸਾਹਮਣੇ ਆਇਆ ਹੈ। ਜਦੋਂ ਇੱਕ 50 ਸਾਲਾ ਵਿਅਕਤੀ ਨੂੰ ਵਾਇਰਲ ਬੁਖਾਰ ਹੋਇਆ, ਤਾਂ ਉਸ ਨੇ ਕੋਰੋਨਾ ਵਾਇਰਸ ਸਮਝ ਕੇ ਫਾਂਸੀ ਲਗਾ ਲਈ।

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਸੰਕਰਮਣ ਤੋਂ ਬਚਾਉਣ ਲਈ ਅਜਿਹਾ ਕਦਮ ਚੁੱਕਿਆ ਹੈ। ਹੈਦਰਾਬਾਦ ਦੇ ਚਿੱਤੂਰ ਨਿਵਾਸੀ ਕੇ.ਬਾਲਾ ਕ੍ਰਿਸ਼ਨਾਹਦ ਨੂੰ ਵਾਇਰਲ ਬੁਖਾਰ ਹੋਇਆ ਤਾਂ ਲੋਕਾਂ ਨੇ ਉਸ ਨੂੰ ਕੋਰੋਨਾ ਵਾਇਰਸ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ।

ਇਸ ਤੋਂ ਬਾਅਦ ਕ੍ਰਿਸ਼ਨਾਹਦ ਨੇ ਮੋਬਾਈਲ 'ਤੇ ਕੋਰੋਨਾ ਵਾਇਰਸ ਦੇ ਲੱਛਣਾਂ ਦੇ ਵੀਡੀਓ ਦੇਖੇ। ਕੋਰੋਨਾ ਵਾਇਰਸ ਦੇ ਸ਼ੱਕ 'ਤੇ ਕ੍ਰਿਸ਼ਨਾਹਦ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਘਰ 'ਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਹ ਮਾਂ ਦੀ ਕਬਰ ਦੇ ਨਜ਼ਦੀਕ ਪਹੁੰਚ ਗਿਆ। ਇੱਥੇ, ਕ੍ਰਿਸ਼ਨਾਹਦ ਨੇ ਕਬਰ ਦੇ ਨੇੜੇ ਇਕ ਦਰੱਖਤ ਨਾਲ ਫਾਹਾ ਲਗਾ ਕੇ ਜਾਣ ਦੇ ਕਿੱਤੀ।

ਪਰਿਵਾਰ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਘਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਭਾਲ ਕਰਦੇ ਸਮੇਂ, ਜਦੋਂ ਪਰਿਵਾਰ ਕਬਰ 'ਤੇ ਗਿਆ, ਤਾਂ ਕ੍ਰਿਸ਼ਨਾਹਦ ਫਾਂਸੀ ‘ਤੇ ਲਟਕਿਆ ਮਿਲੀ। ਸੂਚਨਾ 'ਤੇ ਪਹੁੰਚੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ, ਡਾਕਟਰ ਨੂੰ ਬੁਲਾਇਆ ਗਿਆ ਅਤੇ ਕ੍ਰਿਸ਼ਨਾਹਦ ਦੀ ਜਾਂਚ ਕੀਤੀ ਗਈ।

ਜਾਂਚ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਉਸਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਮਿਲੇ ਹਨ। ਉਸ ਨੂੰ ਆਮ ਵਾਇਰਲ ਬੁਖਾਰ ਸੀ। ਡਾਕਟਰ ਨੇ ਲੋਕਾਂ ਨੂੰ ਦੱਸਿਆ ਕਿ ਹੈਦਰਾਬਾਦ ਵਿੱਚ ਹਾਲੇ ਤੱਕ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਉਸਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਅਜਿਹੇ ਕਦਮ ਨਾ ਚੁੱਕਣ, ਡਾਕਟਰ ਦੀ ਸਲਾਹ ਲੈਣ ਅਤੇ ਸਹੀ ਇਲਾਜ਼ ਕਰਵਾਉਣ।