ਪੰਜਾਬ: ਲੋਕ ਸਭਾ ਚੋਣਾਂ ‘ਚ 45 ਹਜਾਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਹੋਣਗੇ ਤੈਨਾਤ
ਆਗਾਮੀ 19 ਮਈ ਨੂੰ ਪੰਜਾਬ ਵਿਚ ਲੋਕ ਸਭਾ ਦੀਆਂ 13 ਸੀਟਾਂ ਵਿਚ ਨਿਰਪੱਖ...
ਹੁਸ਼ਿਆਰਪੁਰ : ਆਗਾਮੀ 19 ਮਈ ਨੂੰ ਪੰਜਾਬ ਵਿਚ ਲੋਕ ਸਭਾ ਦੀਆਂ 13 ਸੀਟਾਂ ਵਿਚ ਨਿਰਪੱਖ, ਸੁਤੰਤਰ, ਸ਼ਾਂਤੀਪੂਰਵਕ ਚੋਣਾਂ ਕਰਾਉਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ। ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ-ਕਮ-ਨੋਡਲ ਚੋਂ ਅਧਿਕਾਰੀ ਚੋਣ ਦਿਸ਼ਾ-ਨਿਰਦੇਸ਼ ਅਨੁਸਾਰ ਤੇ ਪੰਜਾਬ ਪੁਲਿਸ ਦੇ ਡਾਇਰੈਟਰ ਜਨਰਲ ਦਿਨਕਰ ਗੁਪਤਾ ਦੇ ਮਾਰਗਦਰਸ਼ਨ ਵਿਚ ਪੰਜਾਬ ਪੁਲਿਸ ਚੋਣਾਂ ਦੇ ਦੌਰਾਨ ਪੂਰੇ ਰਾਜ ਵਿਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਇੰਤਜ਼ਾਮ ਕੀਤਾ ਹਨ।
ਗੱਲਬਾਤ ਦੌਰਾਨ ਏਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਦੇ 45 ਹਜਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੋਣਾਂ ਦੇ ਦੌਰਾਨ ਤੈਨਾਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਰਾਜ ਵਿਚ ਜੋ ਪੁਲਿਸ ਬਲ ਹੋਰ ਰਾਜਾਂ ਵਿਚ ਡਿਊਟੀ ‘ਤੇ ਭੇਜੇ ਗਏ ਹਨ। ਉਹ ਵੀ ਆਖਰੀ ਪੜਾਅ ਤੱਕ ਪ੍ਰੀਕ੍ਰਿਆ ਸ਼ੁਰੂ ਹੋਣ ‘ਤੇ ਵਾਪਸ ਆ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਰਾਜ ਸਰਕਾਰ ਨੇ ਕੇਂਦਰ ਸਰਕਾਰ ਵਿਚ ਚੋਣਾਂ ਪ੍ਰੀਕ੍ਰਿਆ ਨੂੰ ਜ਼ਿਆਦਾ ਬਿਹਤਰ ਢੰਗ ਨਾਲ ਪੂਰਾ ਕਰਨ ਲਈ ਕੇਂਦਰੀ ਸੁਰੱਖਿਆ ਬਲਾਂ ਦੀ 350 ਕੰਪਨੀਆਂ ਦੀ ਮੰਗ ਕੀਤੀ ਹੈ।