Gold-Silver Price: ਲਗਾਤਾਰ ਘੱਟ ਰਹੀਆਂ ਨੇ ਸੋਨੇ ਦੀਆਂ ਕੀਮਤਾਂ, ਜਾਣੋ ਅੱਜ ਦੀ ਅਪਡੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਵੇਰੇ 10: 19 ਵਜੇ ਮਲਟੀ ਕਮੋਡਿਟੀ ਐਕਸਚੇਂਜ ਵਿੱਚ ਡਿਲੀਵਰੀ ਵਾਲੇ ਸੋਨੇ ਦੀ ਕੀਮਤ 62 ਰੁਪਏ ਯਾਨੀ 0.12% ਦੀ ਗਿਰਾਵਟ ਨਾਲ 50,650 ਰੁਪਏ ਪ੍ਰਤੀ 10 ਗ੍ਰਾਮ ਰਹੀ।

gold rate

ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਵਿਸ਼ਵ ਪੱਧਰ 'ਤੇ ਮੰਗ ਘਟਣ ਕਾਰਨ ਭਾਗੀਦਾਰਾਂ ਦੇ ਸੌਦਿਆਂ 'ਚ ਗਿਰਾਵਟ ਕਾਰਨ ਫਿਊਚਰਜ਼ ਟ੍ਰੇਡਿੰਗ 'ਚ ਸੋਨੇ ਦੀਆਂ ਕੀਮਤਾਂ ਅੱਜ ਫਿਰ ਤੋਂ  ਡਿੱਗੀਆਂ। ਸਵੇਰੇ 10: 19 ਵਜੇ ਮਲਟੀ ਕਮੋਡਿਟੀ ਐਕਸਚੇਂਜ ਵਿੱਚ ਡਿਲੀਵਰੀ ਵਾਲੇ ਸੋਨੇ ਦੀ ਕੀਮਤ 62 ਰੁਪਏ ਯਾਨੀ 0.12% ਦੀ ਗਿਰਾਵਟ ਨਾਲ 50,650 ਰੁਪਏ ਪ੍ਰਤੀ 10 ਗ੍ਰਾਮ ਰਹੀ।