'ਅਲੀਬਾਬਾ' ਦੇ ਮੁਖੀ ਜੈਕ ਮਾ ਨੇ ਦਿੱਤੀ ਸਲਾਹ - ਨੌਜਵਾਨ ਰੋਜ਼ਾਨਾ 12 ਘੰਟੇ ਕੰਮ ਕਰਨ, ਛਿੜੀ ਬਹਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ

ਜ਼ਿਆਦਾਤਰ ਲੋਕਾਂ ਨੇ ਸੁਝਾਅ ਨੂੰ ਅਣਗਹਿਲੀ ਅਤੇ ਗ਼ਲਤ ਦਸਿਆ

Alibaba head Jack Ma's remarks spark debate over China working hours

ਬੀਜਿੰਗ : ਚੀਨ ਦੀ ਆਨ ਲਾਇਨ ਬਾਜ਼ਾਰ ਚਲਾਉਣ ਵਾਲੀ ਕੰਪਨੀ ਅਲੀਬਾਬਾ ਦੇ ਮੁਖੀ ਜੈਕ ਮਾ ਨੇ ਨੌਜੁਆਨਾਂ ਨੂੰ ਰੋਜ਼ ਵੱਧ ਘੰਟੇ ਕੰਮ ਕਰਨ ਦੀ ਸਲਾਹ ਕੀ ਦਿਤੀ, ਦੇਸ਼ ਵਿਚ ਕੰਮ ਅਤੇ ਆਰਾਮ ਦੇ ਵਿਚਕਾਰ ਤਾਲਮੇਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਿਈ ਹੈ। ਜੈਕ ਮਾ ਚੀਨ ਦੇ ਸੱਭ ਤੋਂ ਅਮੀਰ ਆਦਮੀ ਹਨ। ਉਨ੍ਹਾਂ ਪਿਛਲੇ ਹਫ਼ਤੇ ਕਿਹਾ ਸੀ ਕਿ ਨੌਜੁਆਨਾਂ ਨੂੰ ਪੈਸੇ ਕਮਾਉਣੇ ਹੈ ਤਾਂ ਉਨ੍ਹਾਂ ਨੂੰ ਹਫ਼ਤੇ 'ਤੇ 6 ਦਿਨ 12-12 ਘੰਟੇ ਕੰਮ ਕਰਨਾ ਚਾਹੀਦਾ।

ਉਨ੍ਹਾਂ ਦੇ ਇਸ ਬਿਆਨ ਦੀ ਆਲੋਚਨਾ ਹੋ ਰਹੀ ਹੈ ਤੇ ਚੀਨ 'ਚ ਆਰਥਕ ਵਿਕਾਸ ਦਰ 'ਚ ਗਿਰਾਵਟ ਦੇ ਇਸ ਦੌਰ ਵਿਚ ਕਈ ਕੋਲ ਉਨ੍ਹਾਂ ਦੇ ਪੱਖ 'ਚ ਵੀ ਬੋਲ ਰਹੇ ਹਨ। ਚੀਨ ਦੀ ਸੱਤਾਧਾਰੀ ਕਮਯੂਨਿਸਟ ਪਾਰਟੀ ਦੇ ਮੁੱਖ ਪੱਤਰ ਪੀਪਲਜ਼ ਡੇਲੀ ਨੇ ਇਕ ਸੰਪਾਦਕੀ ਟਿੱਪਣੀ 'ਚ ਲਿਖਿਆ ਕਿ 'ਓਵਰਟਾਇਮ ਲਾਜ਼ਮੀ' ਕਰਨ ਦੀ ਗੱਲ 'ਚ ਪ੍ਰਬੰਧਕਾਂ ਦਾ ਘੰਮਡ ਝਲਕਦਾ ਹੈ। ਅਖ਼ਬਾਰ ਨੇ ਇਸ ਤਰ੍ਹਾਂ ਦੇ ਸੁਝਾਅ ਨੂੰ ਅਣਗਹਿਲੀ ਅਤੇ ਗ਼ਲਤ ਦਸਿਆ ਹੈ।

ਚੀਨ 'ਚ ਆਨਲਾਈਨ ਕਾਰਜਾਂ ਸਬੰਧੀ ਸ਼ਿਕਾਇਤਾਂ 'ਚ ਇਕ ਵੱਡੀ ਸ਼ਿਕਾਇਤ ਇਹ ਵੀ ਹੈ ਕਿ ਲੰਮੀ ਡਿਊਟੀ ਦੇ ਚਲਦੇ ਹੀ ਦੇਸ਼ ਦੀ ਜਨਮ ਦਰ 'ਚ ਕਮੀ ਆਈ ਹੈ।  ਜੈਕ ਮਾ ਨੇ ਆਲੋਚਨਾਵਾਂ ਦੇ ਜਵਾਬ 'ਚ ਲਿਖਿਆ ਕਿ ਕੰਮ 'ਚ ਮਜ਼ਾ ਹੋਣਾ ਚਾਹੀਦਾ ਇਸ ਵਿਚ ਅਧਿਐਨ, ਚਿੰਤਨ ਅਤੇ ਆਤਮ ਸੁਧਾਰ ਦਾ ਸਮਾਂ ਵੀ ਸ਼ਾਮਲ ਹੋਣਾ ਚਾਹੀਦਾ।