Reliance Jio ਨੇ ਮਾਰਚ 'ਚ ਬਣਾਏ 79 ਲੱਖ ਤੋਂ ਵੱਧ ਗਾਹਕ, Airtel ਤੇ Vodafone ਨੂੰ ਛੱਡਿਆ ਪਿੱਛੇ
ਰਿਲਾਇੰਸ ਜਿਓ ਦੇ 79.19 ਲੱਖ ਨਵੇਂ ਗਾਹਕਾਂ ਦੇ ਨਾਲ ਮੋਬਾਈਲ ਫੋਨ ਗਾਹਕਾਂ ਦੀ ਗਿਣਤੀ ਵਧ ਕੇ ਲਗਭਗ 4229 ਮਿਲੀਅਨ ਹੋ ਗਈ ਹੈ।
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ (Reliance Jio) ਦੇ ਗਾਹਕਾਂ ਦੀ ਗਿਣਤੀ ਇਸ ਸਾਲ ਮਾਰਚ ਵਿਚ 79 ਲੱਖ ਤੋਂ ਵੱਧ ਹੋ ਗਈ ਹੈ। ਇਹ ਦੋ ਹੋਰ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਭਾਰਤੀ ਏਅਰਟੈਲ ਅਤੇ ਵੋਡਾਫੋਨ ਆਈਡੀਆ ਦੇ ਸੰਯੁਕਤ ਰੂਪ ਨਾਲ ਵਧੇ ਗਾਹਕਾਂ ਦੀ ਸੰਖਿਆ ਤੋਂ ਵੀ ਵੱਧ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੇ ਅੰਕੜਿਆਂ ਅਨੁਸਾਰ, ਭਾਰਤੀ ਏਅਰਟੈਲ ਨੇ ਮਾਰਚ ਵਿਚ 40.5 ਲੱਖ ਗਾਹਕ (ਮੋਬਾਈਲ ਫੋਨ) ਸ਼ਾਮਲ ਕੀਤੇ, ਜਦੋਂ ਕਿ ਵੋਡਾਫੋਨ ਆਈਡੀਆ ਨੇ 10.8 ਲੱਖ ਗਾਹਕ ਸ਼ਾਮਲ ਕੀਤੇ।
ਇਹ ਵੀ ਪੜ੍ਹੋ: (Milkha Singh Death) ਸਿਹਤ ਨੂੰ ਸਭ ਤੋਂ ਉੱਪਰ ਰੱਖਦੇ ਸੀ ਉਡਣਾ ਸਿੱਖ, ਕਹਿੰਦੇ ਸੀ ‘ਜਿੰਨੀ ਭੁੱਖ ਹੋਵੇ, ਉਸ ਤੋਂ ਅੱਧਾ ਖਾਓ’
ਇਹ ਵੀ ਪੜ੍ਹੋ: ਪੇਰੂ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 27 ਦੀ ਦਰਦਨਾਕ ਮੌਤ
ਰਿਲਾਇੰਸ ਜਿਓ ਦੇ 79.19 ਲੱਖ ਨਵੇਂ ਗਾਹਕਾਂ ਦੇ ਨਾਲ ਮੋਬਾਈਲ ਫੋਨ ਗਾਹਕਾਂ ਦੀ ਗਿਣਤੀ ਵਧ ਕੇ ਲਗਭਗ 4229 ਮਿਲੀਅਨ ਹੋ ਗਈ ਹੈ। ਮਾਰਚ 2021 ਵਿਚ ਏਅਰਟੈਲ ਦੇ ਉਪਭੋਗਤਾਵਾਂ ਦੀ ਗਿਣਤੀ ਵਧ ਕੇ 35.23 ਮਿਲੀਅਨ ਹੋ ਗਈ ਸੀ। ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਮਹੀਨੇ ਵਿਚ ਵੋਡਾਫੋਨ ਆਈਡੀਆ (Vodafone Idea) ਦੇ ਗਾਹਕਾਂ ਦੀ ਗਿਣਤੀ 10.8 ਲੱਖ ਵਧ ਕੇ 28.37 ਮਿਲੀਅਨ ਹੋ ਗਈ।
ਟ੍ਰਾਈ ਦੇ ਮਾਸਿਕ ਗਾਹਕਾਂ ਦੇ ਅੰਕੜਿਆਂ ਅਨੁਸਾਰ, ਦੇਸ਼ ਵਿਚ ਟੈਲੀਫੋਨ ਗਾਹਕਾਂ ਦੀ ਗਿਣਤੀ ਮਹੀਨੇ ਦੇ ਹਿਸਾਬ ਨਾਲ 1.12 ਪ੍ਰਤੀਸ਼ਤ ਵਧ ਕੇ ਮਾਰਚ 2021 ਵਿਚ 1201 ਮਿਲੀਅਨ ਹੋ ਗਈ। ਟ੍ਰਾਈ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਮਾਰਚ 2021 ਵਿਚ ਸ਼ਹਿਰੀ ਅਤੇ ਪੇਂਡੂ ਟੈਲੀਫੋਨ ਗਾਹਕਾਂ ਦੀ ਗਿਣਤੀ ਕ੍ਰਮਵਾਰ 0.92 ਪ੍ਰਤੀਸ਼ਤ ਅਤੇ 1.37% ਵਧੀ ਹੈ।”