ਪੰਜਾਬ ਦੀ ਪਹਿਲੀ ਖੇਡ  ਯੂਨੀਵਰਸਿਟੀ ਦਾ  ਨੀਂਹ ਪੱਥਰ 25 ਅਕਤੂਬਰ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ

• 'Captain Amarinder Singh to lay foundation for commencing construction work of ’varsity building on October 25'

ਪੰਜਾਬ ਦੀ ਪਹਿਲੀ ਖੇਡ  ਯੂਨੀਵਰਸਿਟੀ ਦਾ  ਨੀਂਹ ਪੱਥਰ 25 ਅਕਤੂਬਰ ਨੂੰ   
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ 
ਚੰਡੀਗੜ੍ਹ : ਪੰਜਾਬ ਦੇ ਖੇਡ ਅਤੇ ਯੁਵਕ ਸੇਵਾਂਵਾਂ ਵਿਭਾਗ ਵੱਲੋਂ ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ ਬਾਰੇ ਜਾਣਕਾਰੀ ਦੇਣ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਓਲੰਪੀਅਨ ਅਭਿਨਵ ਬਿੰਦ੍ਰਾ, ਕੈਪਟਨ ਅਮਰਦੀਪ ਸਿੰਘ ਵੀ ਹਾਜ਼ਰ ਸਨ |ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਪੰਜਾਬ ਦੀ ਪਹਿਲੀ ਖੇਡ ਯੂਨੀਵਰਿਸਟੀ ਦਾ ਨੀਂਹ ਪੱਥਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 25 ਅਕਤੂਬਰ ਨੂੰ ਰੱਖਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਨਾਮ ਮਹਾਰਾਜਾ ਭੁਪਿੰਦਰ ਸਿੰਘ ਯੂਨੀਵਰਸਿਟੀ ਰੱਖਿਆ ਗਿਆ ਹੈ ਇਹ ਯੂਨੀਵਰਸਿਟੀ ਪਟਿਆਲਾ ਵਿਚ ਬਣੇਗੀ। ਇਸਦਾ ਮਾਟੋ "ਨਿਸ਼ਚੈ ਕਰ ਅਪਣੀ ਜੀਤ ਕਰੂੰ" ਰੱਖਿਆ ਗਿਆ ਹੈ| ਇਸ ਯੂਨੀਵਰਸਿਟੀ ਵਿਚ ਕੋਰਸਾਂ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਬਾਕੀ ਯੂਨੀਵਰਸਿਟੀ ਤੋਂ ਜ਼ਿਆਦਾ ਕੋਰਸ ਪੜ੍ਹਾਏ ਜਾਣਗੇ। ਕੋਰਸਾਂ ਦੇ ਨਾਮ ਸਪੋਰਟਸ ਸਾਇੰਸ, ਸਪੋਟਰਸ ਮੈਨੇਜਮੈਂਟ,ਸਪੋਰਟਸ ਤਕਨਾਲੋਜੀ ਦੇ ਨਾਲ ਐਮ ਐਸ ਸੀ ਫਿਓਲੌਜੀ  ਵੀ ਪੜ੍ਹਾਈ ਜਾਵੇਗੀ|

ਇਨਡੋਰ ਅਤੇ ਆਊਟਡੋਰ ਸਟੇਡੀਅਮ ਬਣਾਏ ਜਾਣਗੇ ਜੋ ਕਿ ਦੁਨੀਆਂ ਦੀ ਸਭ ਤੋਂ ਚੰਗੀਆਂ ਸਹੂਲਤਾਂ ਨਾਲ ਲੈੱਸ ਹੋਣਗੇ| ਇਸ ਯੂਨੀਵਰਸਿਟੀ ਵਿਚ ਇਕ ਅਜਾਇਬ ਘਰ ਵੀ ਬਣਾਇਆ ਜਾਵੇਗਾ ਜਿਸ ਵਿਚ ਖੇਡਾਂ ਨਾਲ ਸੰਬੰਧਤ ਪੁਰਾਤਨ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਜਾਵੇਗਾ। ਯੂਨੀਵਰਸਿਟੀ ਵਿਚ ਮੁੰਡੇ ਅਤੇ ਕੁੜੀਆਂ ਦੇ ਰਹਿਣ ਲਈ ਅਲੱਗ ਅਲੱਗ ਹੋਸਟਲ ਬਣਾਏ ਜਾਣਗੇ। ਇਹ ਯੂਨੀਵਰਸਿਟੀ 92.7 ਏਕੜ ਜ਼ਮੀਨ ਵਿਚ ਬਣੇਗੀ। ਹੁਣ ਤਕ 7 ਕਾਲਜ ਇਸ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਰ ਚੁੱਕੇ ਹਨ ਖੇਡ ਮੰਤਰੀ ਨੇ ਦਸਿਆ ਕਿ ਸਾਨੂੰ ਉਮੀਦ ਹੈ ਕਿ ਅੱਗੇ ਹੋਰ ਵੀ ਕਾਲਜ ਇਸ ਯੂਨੀਵਰਸਿਟੀ ਨਾਲ ਜੁੜਨਗੇ।

ਓਲੰਪੀਅਨ ਅਭਿਨਵ ਬਿੰਦ੍ਰਾ ਨੇ ਕਿਹਾ ਕਿ ਇਹ ਆਧੁਨਿਕ ਉਪਕਰਣਾਂ ਨਾਲ ਬਣਨ ਵਾਲੀ ਇਹ ਖੇਡ ਯੂਨੀਵਰਸਿਟੀ ਪੰਜਾਬ ਦੇ ਨੌਜਾਵਨਾਂ ਲਈ ਇਕ ਪ੍ਰੇਰਨਾ ਸਰੋਤ ਬਣੋਗੀ। ਉਨ੍ਹਾਂ ਖੇਡ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਯੂਨੀਵਰਸਿਟੀ ਲਈ ਬਹੁਤ ਅਹਿਮ ਰੋਲ ਨਿਭਾਇਆ ਹੈ|