ਆਵਾਰਾ ਕੁੱਤਿਆਂ ਦੇ ਕਹਿਰ ‘ਤੇ ਸੁਪਰੀਮ ਕੋਰਟ ਨੇ ਜਤਾਈ ਚਿੰਤਾ

ਏਜੰਸੀ

ਖ਼ਬਰਾਂ

ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਵੱਢੇ ਜਾਣ ਦੇ ਫਿਕਰ ਜਤਾਉਂਦਿਆਂ ਅਧਿਕਾਰੀਆਂ ਨੂੰ ਪੁਛਿਆ ਹੈ...

Stray dogs a cause of worry

 ਨਵੀ ਦਿੱਲੀ : ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਵੱਢੇ ਜਾਣ ਦੇ ਫਿਕਰ ਜਤਾਉਂਦਿਆਂ ਅਧਿਕਾਰੀਆਂ ਨੂੰ ਪੁਛਿਆ ਹੈ ਕਿ ਉਹ ਇਸ ‘ਤੇ ਨੱਥ ਪਾਉਣ ਲਈ ਕੀ ਉਪਰਾਲੇ ਕਰ ਰਹੇ ਹਨ। ਜਸਟਿਸ ਐਸ ਏ ਬੋਬੜੇ ਅਤੇ ਦੀਪਕ ਗੁਪਤਾ ‘ਤੇ ਅਧਾਰਿਤ ਬੈਂਚ ਨੇ ਕੇਂਦਰ ਦੇ ਵਕੀਲ ਤੋਂ ਇਸ ਮੁੱਦੇ ਸਬੰਧੀ ਸਵਾਲ ਕੀਤੇ। ਬੈਂਚ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਤਾਮਿਲਨਾਡੂ ‘ਚ ਜੰਗਲੀ ਸੂਰਾਂ ਨੂੰ ਮਾਰਨ ਤੋਂ ਰੋਕਣ ਲਈ ਦਾਖ਼ਲ ਪਟੀਸ਼ਨ ‘ਤੇ ਸੁਣਵਾਈ ਹੋਂ ਰਹੀ ਸੀ। ਪਟੀਸ਼ਨ ‘ਤੇ ਸੁਣਵਾਈ ਹੋ ਰਹੀ ਸੀ।

ਪਟੀਸ਼ਨਰ ਅਨੁਪਮ ਤ੍ਰਿਪਾਠੀ ਨੇ ਕਿਹਾ ਕਿ ਕੁੱਤਿਆਂ ਦੇ ਕੱਟੇ ਜਾਣ ਸਬੰਧੀ ਪਟੀਸ਼ਨ ਅਦਾਲਤ ‘ਚ ਬਕਾਇਆ ਪਈ ਹੈ ਅਤੇ ਅੰਤਿਮ ਸੁਣਵਾਈ  ਲਈ ਸੂਚੀਬਧ ਹੈ। ਉਨ੍ਹਾਂ ਕਿਹਾ ਕਿ ਉਹ ਸੂਬਾ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਤੋਂ ਸੰਤੁਸ਼ਟ ਹਨ ਅਤੇ ਪਿਛਲੇ ਇਕ ਸਾਲ ਤੋਂ  ਕਿਸੇ ਜੰਗਲੀ ਸੂਰ ਨੂੰ ਨਹੀ ਮਾਰਿਆ ਗਿਆ ਹੈ। ਤ੍ਰਿਪਾਠੀ ਨੇ ਕਿਹਾ ਕਿ ਪਟੀਸ਼ਨ ਨੂੰ ਰੱਦ ਸਮਝਦਿਆਂ ਇਸ ‘ਤੇ ਕੋਈ ਹੁਕਮ ਜਾਰੀ ਨਾ ਕੀਤੇ ਜਾਣ। ਬੈਂਚ ਨੇ ਪਟੀਸ਼ਨ ਨੂੰ ਵਾਪਿਸ਼ ਲਿਆ ਸਮਝਦਿਆਂ ਉਸ ਨੂੰ ਖਾਰਜ ਕਰ ਦਿਤਾ।                                                                                                                                                                                                -ਪੀਟੀਆਈ