ਸੜਕ ਹਾਦਸੇ 'ਚ ਪਤਨੀ ਦੀ ਮੌਤ ਤੇ ਪਤੀ ਜ਼ਖ਼ਮੀ
ਸੰਗਰੂਰ-ਬਰਨਾਲਾ ਹਾਈਵੇ ਉਤੇ ਸਨਿਚਰਵਾਰ ਦੀ ਸਵੇਰੇ ਇਕ ਤੇਜ਼ ਰਫ਼ਤਾਰ ਕੈਂਟਰ ਅਤੇ ਮਾਰੂਤੀ ਕਾਰ ਦੀ ਟੱਕਰ ਵਿਚ ਮਾਰੂਤੀ ਕਾਰ ਵਿਚ ਸਵਾਰ ਔਰਤ ਦੀ ਮੌ
ਬਰਨਾਲਾ, 25 ਅਪ੍ਰੈਲ (ਗਰੇਵਾਲ): ਸੰਗਰੂਰ-ਬਰਨਾਲਾ ਹਾਈਵੇ ਉਤੇ ਸਨਿਚਰਵਾਰ ਦੀ ਸਵੇਰੇ ਇਕ ਤੇਜ਼ ਰਫ਼ਤਾਰ ਕੈਂਟਰ ਅਤੇ ਮਾਰੂਤੀ ਕਾਰ ਦੀ ਟੱਕਰ ਵਿਚ ਮਾਰੂਤੀ ਕਾਰ ਵਿਚ ਸਵਾਰ ਔਰਤ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦਾ ਕਾਰ ਚਾਲਕ ਪਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਲੁਧਿਆਣਾ ਲਿਜਾਇਆ ਗਿਆ ਹੈ। ਕੁਲਵਿੰਦਰ ਸਿੰਘ ਨਿਵਾਸੀ ਪਿੰਡ ਦੁੱਗਾਂ ਜ਼ਿਲ੍ਹਾ ਸੰਗਰੂਰ ਅਪਣੀ ਪਤਨੀ ਗੁਰਵਿੰਦਰ ਕੌਰ ਨਾਲ ਦਵਾਈ ਲੈਣ ਲਈ ਅਪਣੇ ਪਿੰਡ ਤੋਂ ਮਾਰੂਤੀ ਵਿਚ ਸਵਾਰ ਹੋ ਕੇ ਬਰਨਾਲਾ ਆ ਰਿਹਾ ਸੀ।
ਜਦੋਂ ਉਹ ਸੰਗਰੂਰ-ਬਰਨਾਲਾ ਹਾਈਵੇ ਉਤੇ ਬਾਈਪਾਸ ਉਵਰਬ੍ਰਿਜ ਕੋਲ ਪਹੁੰਚਿਆ ਤਾਂ ਕਾਰ ਦੇ ਅੱਗੇ ਜਾ ਰਹੇ ਬਹੁਤ ਹੀ ਤੇਜ਼ ਰਫ਼ਤਾਰ ਕੈਂਟਰ ਦੇ ਚਾਲਕ ਨੇ ਲਾਪਰਵਾਹੀ ਨਾਲ ਕਾਰ ਦੇ ਅੱਗੋਂ ਕੱਟ ਮਾਰ ਕੇ ਇੱਕਦਮ ਬਰੇਕ ਲਗਾ ਦਿਤੇ। ਅਜਿਹਾ ਕਰਨ ਨਾਲ ਕਾਰ ਦੀ ਕੈਂਟਰ ਨਾਲ ਟੱਕਰ ਹੋ ਗਈ। ਹਾਦਸੇ ਵਿਚ ਕਾਰ ਦੀ ਅਗਲੀ ਸੀਟ ਉਤੇ ਬੈਠੀ ਗੁਰਵਿੰਦਰ ਕੌਰ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦਾ ਪਤੀ ਕੁਲਵਿੰਦਰ ਸਿੰਘ ਜ਼ਖ਼ਮੀ ਹੋ ਗਿਆ।