ਸ਼੍ਰੋਮਣੀ ਕਮੇਟੀ ਵੱਲੋਂ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਪੇਸ਼

ਏਜੰਸੀ

ਇਸ ਵਾਰ ਕੁੱਲ 32 ਕਰੋੜ ਦੇ ਕਰੀਬ ਘਾਟੇ ਵਾਲਾ ਬਜਟ ਹੈ।

SGPC

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਅਪਣਾ ਵਿੱਤੀ ਵਰ੍ਹੇ 2023-24 ਲਈ ਬਜਟ ਪੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੁੱਲ 11 ਅਰਬ 38 ਕਰੋੜ 14 ਲੱਖ 54 ਹਜ਼ਾਰ 300 ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਕੀਤੇ ਗਏ ਬਜਟ ਇਜਲਾਸ ਦੀ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ, ਜਦੋਂ ਕਿ ਬਜਟ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਪੇਸ਼ ਕੀਤਾ। ਇਸ ਵਾਰ ਦੇ ਮੁੱਖ ਬਜਟ ਵਿੱਚ ਹਰਿਆਣਾ ਦੇ ਗੁਰਦੁਆਰੇ ਅਤੇ ਵਿਦਿਅਕ ਅਦਾਰਿਆਂ ਦਾ ਬਜਟ ਸ਼ਾਮਲ ਨਹੀਂ ਪਰ ਇਸ ਸਬੰਧ ਵਿਚ ਵੱਖਰੇ ਤੌਰ 57 ਕਰੋੜ ਰੁਪਏ ਦਾ ਸਪਲੀਮੈਟਰੀ ਬਜਟ ਰੱਖਿਆ ਗਿਆ। ਪਿਛਲੇ ਸਾਲ ਸਿੱਖ ਸੰਸਥਾ ਦਾ ਬਜਟ 988 ਕਰੋੜ ਰੁਪਏ ਸੀ।

ਬਜਟ ਇਜਲਾਸ ਵਿਚ ਦੱਸਿਆ ਗਿਆ ਕਿ ਬਜਟ ਵਿਚੋਂ ਧਰਮੀ ਫੌਜੀਆਂ ਲਈ 9 ਕਰੋੜ,  ਨਵੰਬਰ 1984 ਦੇ ਪੀੜਿਤਾਂ ਲਈ ਇੱਕ ਕਰੋੜ, ਬੰਦੀ ਸਿੰਘਾਂ ਦੀ ਰਿਹਾਈ ਲਈ 1 ਕਰੋੜ 94 ਲੱਖ 64 ਹਜਾਰ 353 ਰੁਪਏ, ਕੁੱਲ ਆਮਦਨ 11 ਅਰਬ 6 ਕਰੋੜ 4 ਲੱਖ 55 ਹਜਾਰ 480 ਰੁਪਏ,  ਆਮਦਨ ਨਾਲੋਂ 32 ਕਰੋੜ 9 ਲੱਖ 98 ਹਜਾਰ 862 ਰੁਪਏ ਵੱਧ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਬਜਟ ਵਿਚ ਦੱਸਿਆ ਗਿਆ ਕਿ ਇਸ ਵਾਰ ਕੁੱਲ 32 ਕਰੋੜ ਦੇ ਕਰੀਬ ਘਾਟੇ ਵਾਲਾ ਬਜਟ ਹੈ। ਜੱਸਾ ਸਿੰਘ ਰਾਮਗੜੀਆ ਦੀ 300 ਸਾਲਾ ਜਨਮ ਸ਼ਤਾਬਦੀ ਮਨਾਉਣ ਲਈ 2 ਕਰੋੜ ਰੁਪਏ ਰੱਖੇ ਗਏ ਹਨ। ਸਿਵਲ ਪ੍ਰਸ਼ਾਸ਼ਕੀ ਸੇਵਾਵਾਂ ਦੀ ਮੁਫ਼ਤ ਕੋਚਿੰਗ ਲਈ ਇੱਕ ਕਰੋੜ, IAS IPS,IFS,PPSC ਦੀ ਮੁਫ਼ਤ ਕੋਚਿੰਗ ਹੋਵੇਗੀ। ਸ੍ਰੀ ਦਰਬਾਰ ਸਾਹਿਬ ਵਿਖੇ ਨਵੀਆਂ ਇਮਾਰਤਾਂ ਦੀ ਉਸਾਰੀ ਲਈ 24 ਕਰੋੜ ਰੁਪਏ ਰੱਖੇ ਗਏ ਹਨ। ਵਿਦੇਸ਼ਾਂ 'ਚ ਧਰਮ ਪ੍ਰਚਾਰ ਲਈ 7 ਕਰੋੜ 9 ਲੱਖ ਰੁਪਏ, ਬੰਦੀ ਸਿੰਘਾਂ ਲਈ 20000 ਰੁਪਏ ਪ੍ਰਤੀ ਮਹੀਨਾ ਸਨਮਾਨ ਭੱਤਾ ਰੱਖਿਆ ਗਿਆ ਹੈ।