Punjab Congress News: ਭਾਜਪਾ ਨੂੰ ਵੱਡਾ ਝਟਕਾ, ਅਜਾਇਬ ਭੱਟੀ ਅਤੇ ਸਾਬਕਾ ਐਸਐਸਪੀ ਰਾਜਿੰਦਰ ਸਿੰਘ ਮੁੜ ਕਾਂਗਰਸ ਵਿਚ ਹੋਏ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Congress News: ਪ੍ਰਤਾਪ ਬਾਜਵਾ ਨੇ ਪਾਰਟੀ ਵਿਚ ਕੀਤਾ ਸਵਾਗਤ

Ajam Bhatti and former SSP Rajinder Singh rejoined the Congress

Ajam Bhatti and former SSP Rajinder Singh rejoined the Congress: ਪੰਜਾਬ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਲੀਡਰ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜਾਇਬ ਭੱਟੀ ਅਤੇ ਸਾਬਕਾ ਐਸਐਸਪੀ ਰਾਜਿੰਦਰ ਸਿੰਘ ਨੇ ਘਰ ਵਾਪਸੀ ਕੀਤੀ ਹੈ। ਜੀ ਹਾਂ, ਇਨ੍ਹਾਂ ਨੇ ਭਾਜਪਾ ਨੂੰ ਛੱਡ ਮੁੜ ਕਾਂਗਰਸ ਦਾ ਪੱਲਾ ਫੜਿਆ ਹੈ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅਜਾਇਬ ਭੱਟੀ ਭਾਜਪਾ ਵਿੱਚ ਸ਼ਾਮਲ ਹੋਏ ਸਨ। ਕਾਂਗਰਸ ਦੇ ਚੋਣ ਨਿਸ਼ਾਨ ਉਤੇ ਅਜੈਬ ਸਿੰਘ ਭੱਟੀ ਕਈ ਵਾਰ ਚੋਣ ਲੜ ਚੁੱਕੇ ਹਨ।

ਇਹ ਵੀ ਪੜ੍ਹੋ: Ludhiana News: ਦੇਸੀ ਘਿਓ ਦੀਆਂ ਪਿੰਨੀਆਂ ਵਿਚ ਅਫੀਮ ਪਾ ਕੇ ਵਿਦੇਸ਼ ਭੇਜ ਰਿਹਾ ਸੀ ਮੁਲਜ਼ਮ, ਐਕਸਰੇ ਮਸ਼ੀਨ ਰਾਹੀ ਹੋਇਆ ਖੁਲਾਸਾ 

ਇਸ ਦੌਰਾਨ ਪ੍ਰਤਾਪ ਬਾਜਵਾ ਨੇ ਕਿਹਾ ਕਿ ਮੈਂ ਅਜੈਬ ਭੱਟੀ ਅਤੇ ਉਨ੍ਹਾਂ ਦੀ ਬੇਟੀ, ਜੋ ਕਿ ਪਾਰਟੀ ਦੇ ਸੀਨੀਅਰ ਨੇਤਾ ਹਨ, ਦਾ ਸਵਾਗਤ ਕਰਦਾ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਔਰਤਾਂ ਦੀ ਪਾਰਟੀ ਵਿਚ ਵੱਡੀ ਭੂਮਿਕਾ ਰਹੇਗੀ। ਉਨ੍ਹਾਂ ਕਿਹਾ ਕਿ ਉਹ ਰਿਟਾਇਰ ਐਸ.ਐਸ.ਪੀ ਰਜਿੰਦਰ ਸਿੰਘ ਦਾ ਵੀ ਸੁਆਗਤ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਵੀ ਫਾਇਦਾ ਹੋਵੇਗਾ ਅਤੇ ਜਿਵੇਂ-ਜਿਵੇਂ ਹੋਰ ਦੋਸਤ ਆਉਂਦੇ ਹਨ, ਪਾਰਟੀ ਹੋਰ ਮਜ਼ਬੂਤ ​​ਹੁੰਦੀ ਜਾਂਦੀ ਹੈ। ਸਰਕਾਰ 'ਤੇ ਵਰ੍ਹਦਿਆਂ ਬਾਜਵਾ ਨੇ ਕਿਹਾ ਕਿ 'ਆਪ' ਪਾਰਟੀ ਦਾ ਪੰਜਾਬ 'ਚ ਅਸਰ ਘੱਟ ਗਿਆ ਹੈ ਕਿਉਂਕਿ ਇਹ ਲੋਕ ਮਾਵਾਂ-ਧੀਆਂ ਨਾਲ ਜ਼ੁਬਾਨ ਕਰਕੇ ਮੁਕਰ ਗਏ ਹਨ। 

ਇਹ ਵੀ ਪੜ੍ਹੋ: Punjab Vigilance: ਵਿਜੀਲੈਂਸ ਵਲੋਂ ਤਾਇਨਾਤ ਮਾਲ ਪਟਵਾਰੀ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸਿਆਸੀ ਪਾਰਟੀਆਂ ਵਿੱਚ ਦਲ-ਬਦਲੀ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਅਕਤੂਬਰ ਮਹੀਨੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਕਾਂਗਰਸ ਦੇ 6 ਵੱਡੇ ਆਗੂ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਜੀਤ ਮਹਿੰਦਰ ਸਿੱਧੂ, ਡਾ. ਮਹਿੰਦਰ ਰਿਣਵਾ ਅਤੇ ਹੰਸਰਾਜ ਜੋਸਨ ਘਰ ਪਰਤ ਆਏ ਹਨ।