ਬਿਹਾਰ ’ਚ ਪਹਿਲੇ ਗੇੜ ਤਹਿਤ 6 ਨਵੰਬਰ ਨੂੰ 18 ਜ਼ਿਲ੍ਹਿਆਂ 121 ਸੀਟਾਂ ਲਈ ਪੈਣਗੀਆਂ ਵੋਟਾਂ
ਤੇਜਸਵੀ ਯਾਦਵ ਸਮੇਤ ਕਈ ਵੱਡੇ ਆਗੂਆਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
ਪਟਨਾ : ਆਉਂਦੀ 6 ਨਵੰਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ 2025 ਦੇ ਪਹਿਲੇ ਗੇੜ ਤਹਿਤ ਵੋਟਾਂ ਪਾਈਆਂ ਜਾਣਗੀਆਂ। ਇਸ ਗੇੜ ਤਹਿਤ ਸੂਬੇ ਦੇ 18 ਜ਼ਿਲ੍ਹਿਆਂ ਪਟਨਾ, ਨਾਲੰਦ, ਭੋਜਪੁਰ, ਬਕਸਰ, ਸੇਖਪੁਰਾ, ਲਖੀਸਰਾਏ, ਬੇਗੂਸਰਾਏ, ਖੜਗੀਆ, ਮੁੰਗੇਰ, ਮੁਜੱਫਰਪੁਰ, ਸੀਵਾਨ, ਗੋਪਾਲਗੰਜ, ਸਾਰਣ, ਵੈਸ਼ਾਲੀ ਅਤੇ ਸਮਸਤੀਪੁਰ ਆਦਿ ਜ਼ਿਲਿ੍ਹਆਂ ’ਚ ਵੋਟਿੰਗ ਹੋਵੇਗੀ। ਇਨ੍ਹਾਂ ਇਲਾਕਿਆਂ ’ਚ ਇਕ ਪਾਸੇ ਜਿੱਥੇ ਉਦਯੋਗਿਕ ਵਿਕਾਸ ਅਤੇ ਸ਼ਹਿਰੀਕਰਨ ਦੀ ਝਲਕ ਹੈ ਤਾਂ ਦੂਜੇ ਪਾਸੇ ਹੜ੍ਹ, ਬੇਰੁਜ਼ਗਾਰੀ ਅਤੇ ਪਲਾਇਨ ਵਰਗੀਆਂ ਗੰਭੀਰ ਚੁਣੌਤੀਆਂ ਰਾਜਨੀਤਿਕ ਪਾਰਟੀਆਂ ਸਾਹਮਣੇ ਹਨ। ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਮਹਾਂਗੱਠਜੋੜ ਦੇ ਮੁੱਖ ਮੰਤਰੀ ਦੇ ਚਿਹਰੇ ਤੇਜਸਵੀ ਯਾਦਵ ਦੀ ਕਿਸਮਤ ਦਾ ਫ਼ੈਸਲਾ ਵੀ ਹੋਣਾ ਹੈ।
ਜ਼ਿਕਰਯੋਗ ਹੈ ਕਿ ਤੇਜਸਵੀ ਯਾਦਵ ਰਾਘੋਪੁਰ ਸੀਟ ਤੋਂ ਚੋਣ ਲੜ ਰਹੇ ਹਨ ਜਦਕਿ ਲਾਲੂ ਯਾਦਵ ਦੇ ਵੱਡੇ ਪੁੱਤਰ ਤੇਜਪ੍ਰਤਾਪ ਯਾਵ ਮਹੂਆ ਤੋਂ, ਸ਼ਹਾਬੂਦੀਨ ਦੇ ਪੁੱਤਰ ਓਸਾਮਾ ਸ਼ਹਾਬ ਰਘੂਨਾਥਪੁਰ ਤੋਂ, ਉਪ ਮੁੱਖ ਮੰਤਰੀ ਸਮਾਰਟ ਚੌਧਰੀ ਤਾਰਾਪੁਰ ਸੀਟ ਤੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਜਨਤਾ ਦਲ ਯੂਨਾਈਟਿਡ ਆਗੂ ਅਤੇ ਮੰਤਰੀ ਮੰਗਲ ਪਾਂਡੇ ਸੀਵਾਨ ਸੀਟ ਤੋਂ ਚੋਣ ਮੈਦਾਨ ਵਿਚ ਹਨ। ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਲਈ ਦੋ ਗੇੜਾਂ ਤਹਿਤ ਵੋਟਾਂ ਪਾਈਆਂ ਜਾਣਗੀਆਂ ਪਹਿਲੇ ਗੇੜ ਤਹਿਤ 6 ਨਵੰਬਰ ਨੂੰ ਤੇ ਦੂਜੇ ਗੇੜ 11 ਨਵੰਬਰ ਨੂੰ ਵੋਟਾਂ ਪਾਈਆਂ ਜਾਣਕਾਰੀਆਂ ਜਦਕਿ ਇਨ੍ਹਾਂ ਚੋਣਾਂ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।