ਬਿਹਾਰ ਦੇ 25 ਜ਼ਿਲ੍ਹਿਆ ’ਚ ਛਾਈ ਸੰਘਣੀ ਧੁੰਦ, ਵਿਜ਼ੀਬਿਲਟੀ 100 ਮੀਟਰ ਤੋਂ ਵੀ ਘੱਟ
6 ਫਰਵਰੀ ਤੋਂ ਬਾਅਦ ਠੰਢ ਤੋਂ ਰਾਹਤ ਮਿਲਣ ਦੀ ਸੰਭਾਵਨਾ
ਪਟਨਾ : ਬਿਹਾਰ ਵਿੱਚ ਮੌਸਮ ਇੱਕ ਵਾਰ ਫਿਰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਲੱਗ ਪਿਆ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਸੂਬੇ ਦੇ 25 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਜਦਕਿ ਸੰਘਣੀ ਧੁੰਦ ਕਾਰਨ ਇਲਾਕਿਆਂ ਵਿੱਚ ਵਿਜ਼ੀਬਿਲਟੀ ਘਟ ਕੇ 100 ਮੀਟਰ ਦੇ ਆਸ-ਪਾਸ ਪਹੁੰਚ ਗਈ ਹੈ, ਸਵੇਰੇ ਅਤੇ ਦੇਰ ਰਾਤ ਸੰਘਣੀ ਧੁੰਦ ਛਾਏ ਰਹਿਣ ਦੀ ਸੰਭਾਵਨਾ ਹੈ, ਇਸੇ ਤਰ੍ਹਾਂ ਕੜਾਕੇ ਦੀ ਠੰਢ ਵੀ ਮਹਿਸੂਸ ਕੀਤੀ ਜਾ ਰਹੀ ਹੈ। ਜਦਕਿ 6 ਫਰਵਰੀ ਤੋਂ ਬਾਅਦ ਠੰਢ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਕਾਰਨ ਕਾਰਨ ਵਾਤਾਵਰਣ ਵਿੱਚ ਨਮੀ ਦਾ ਵਧਣਾ ਅਤੇ ਹਵਾਵਾਂ ਦੀ ਰਫ਼ਤਾਰ ਦਾ ਬਹੁਤ ਘੱਟ ਹੋ ਜਾਣਾ ਹੈ। ਉੱਤਰ ਭਾਰਤ ਵਿੱਚ ਸਰਗਰਮ ਪੱਛਮੀ ਗੜਬੜੀ ਦਾ ਅਸਰ ਫਿਲਹਾਲ ਕਮਜ਼ੋਰ ਹੈ, ਜਿਸ ਕਰਕੇ ਮੌਸਮ ਸਥਿਰ ਬਣਿਆ ਹੋਇਆ ਹੈ। ਰਾਤ ਦੇ ਸਮੇਂ ਹਵਾ ਘੱਟ ਹੋਣ ਕਰਕੇ ਨਮੀ ਜ਼ਮੀਨ ਨੇੜੇ ਹੀ ਜੰਮ ਰਹੀ ਹੈ ਅਤੇ ਸਵੇਰੇ ਦੇ ਸਮੇਂ ਧੁੰਦ ਜ਼ਿਆਦਾ ਦੇਰ ਤੱਕ ਛਾਈ ਰਹਿੰਦੀ ਹੈ। ਤਾਪਮਾਨ ਵਿੱਚ ਬਹੁਤ ਜ਼ਿਆਦਾ ਗਿਰਾਵਟ ਨਾ ਹੋਣ ਦੇ ਬਾਵਜੂਦ ਸਾਫ਼ ਅਸਮਾਨ ਅਤੇ ਸ਼ਾਂਤ ਮੌਸਮ ਦੀ ਸਥਿਤੀ ਧੁੰਦ ਅਤੇ ਕੋਹਰ ਪੈਣ ਦਾ ਕਾਰਨ ਬਣ ਰਿਹਾ ਹੈ।