Bihar Vande Bharat Train News: ਬਿਹਾਰ ਵਿਚ ਵੰਦੇ ਭਾਰਤ ਟਰੇਨ ਦੀ ਟੱਕਰ ਨਾਲ ਚਾਰ ਮੌਤਾਂ
Bihar Vande Bharat Train News: ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੌਤਾਂ 'ਤੇ ਕੀਤਾ ਦੁੱਖ ਪ੍ਰਗਟ ਅਤੇ ਜ਼ਖ਼ਮੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ
Bihar Vande Bharat Train News in punjabi : ਬਿਹਾਰ ਦੇ ਪੂਰਨੀਆ ਜ਼ਿਲ੍ਹੇ ਵਿਚ ਸ਼ੁਕਰਵਾਰ ਸਵੇਰੇ ਪਟੜੀ ਪਾਰ ਕਰਦੇ ਸਮੇਂ ਵੰਦੇ ਭਾਰਤ ਟਰੇਨ ਦੀ ਟੱਕਰ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਇਕ ਰੇਲਵੇ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਇਹ ਹਾਦਸਾ ਕਟਿਹਾਰ-ਜੋਗਬਨੀ ਰੇਲਵੇ ਲਾਈਨ ’ਤੇ ਸਵੇਰੇ 4 ਵਜੇ ਦੇ ਕਰੀਬ ਵਾਪਰਿਆ। ਅਧਿਕਾਰੀ ਨੇ ਕਿਹਾ, ‘‘ਲੋਕਾਂ ਦਾ ਇਕ ਸਮੂਹ ਪਟੜੀ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਨੇਰੇ ਅਤੇ ਬੱਦਲਵਾਈ ਕਾਰਨ, ਉਹ ਸਮੇਂ ਸਿਰ ਤੇਜ਼ੀ ਨਾਲ ਆ ਰਹੀ ਟਰੇਨ ਬਾਰੇ ਸੁਚੇਤ ਨਹੀਂ ਹੋ ਸਕੇ।’’ ਉਨ੍ਹਾਂ ਕਿਹਾ ਕਿ ਇਕੋ ਇਕ ਬਚੇ ਵਿਅਕਤੀ ਨੂੰ ਇਲਾਜ ਲਈ ਪੂਰਨੀਆ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੀ ਉਮਰ 14 ਤੋਂ 18 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਅਤੇ ਉਹ ਪੂਰਨੀਆ ਜ਼ਿਲ੍ਹੇ ਦੇ ਕਸਬਾ ਬਲਾਕ ਦੇ ਵਸਨੀਕ ਸਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੌਤਾਂ ’ਤੇ ਦੁੱਖ ਪ੍ਰਗਟ ਕੀਤਾ ਅਤੇ ਜ਼ਖ਼ਮੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। (ਏਜੰਸੀ)