New front in Bihar: ਟੀਮ ਤੇਜ ਪ੍ਰਤਾਪ ਯਾਦਵ ਨੇ ਵੀ.ਵੀ.ਆਈ.ਪੀ. ਸਮੇਤ 5 ਪਾਰਟੀਆਂ ਨਾਲ ਕੀਤਾ ਗਠਜੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਆਰ.ਜੇ.ਡੀ. ਨੂੰ ਕਰਨ ਦਾ ਸੱਦਾ ਦਿਤਾ

New front in Bihar: Team Tej Pratap Yadav forms alliance with 5 parties including VVIP

ਪਟਨਾ : ਪਾਰਟੀ ਅਤੇ ਪਰਵਾਰ  ਤੋਂ ਵੱਖ ਚੱਲ ਰਹੇ ਤੇਜ ਪ੍ਰਤਾਪ ਨੇ ਨਵਾਂ ਸਿਆਸੀ ਦਾਅ ਲਗਾਇਆ ਹੈ। ਪਟਨਾ ਵਿਚ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਟੀਮ ਤੇਜ ਪ੍ਰਤਾਪ ਅਤੇ ਵਿਕਾਸ ਵੰਚਿਤ ਇਨਸਾਨ ਪਾਰਟੀ (ਵੀ.ਵੀ.ਆਈ.ਪੀ.) ਸਮੇਤ 5 ਪਾਰਟੀਆਂ ਨਾਲ ਗਠਜੋੜ ਦਾ ਐਲਾਨ ਕੀਤਾ। ਤੇਜ ਪ੍ਰਤਾਪ ਨੇ ਕਿਹਾ, ‘‘ਹੁਣ ਅਸੀਂ ਮਿਲ ਕੇ ਅਪਣੀ ਲੜਾਈ ਲੜਾਂਗੇ।’’

ਇਸ ਦੇ ਨਾਲ ਹੀ ਬਿਹਾਰ ਚੋਣਾਂ ਤੋਂ ਪਹਿਲਾਂ ਇਕ ਹੋਰ ਨਵਾਂ ਮੋਰਚਾ ਤਿਆਰ ਕੀਤਾ ਗਿਆ ਹੈ। ਤੇਜ ਪ੍ਰਤਾਪ ਦੀ ਟੀਮ ਨੇ ਜਿਨ੍ਹਾਂ ਪੰਜ ਪਾਰਟੀਆਂ ਨਾਲ ਗਠਜੋੜ ਕੀਤਾ ਹੈ ਉਨ੍ਹਾਂ ਵਿਚ ਪ੍ਰਦੀਪ ਨਿਸ਼ਾਦ ਦੀ ਵਿਕਾਸ ਵੰਚਿਤ ਇਨਸਾਨ ਪਾਰਟੀ (ਵੀ.ਵੀ.ਆਈ.ਪੀ.), ਭੋਜਪੁਰੀਆ ਜਨ ਮੋਰਚਾ (ਬੀ.ਜੇ.ਐਮ.), ਪ੍ਰਗਤੀਸ਼ੀਲ ਜਨਤਾ ਪਾਰਟੀ (ਪੀ.ਜੇ.ਪੀ.), ਵਾਜਿਬ ਅਧਿਕਾਰ ਪਾਰਟੀ (ਡਬਲਯੂ.ਏ.ਪੀ.) ਅਤੇ ਸੰਯੁਕਤ ਕਿਸਾਨ ਵਿਕਾਸ ਪਾਰਟੀ (ਐਸ.ਕੇ.ਵੀ.ਪੀ.) ਸ਼ਾਮਲ ਹਨ। ਇਹ ਐਲਾਨ ਖੁਦ ਤੇਜ ਪ੍ਰਤਾਪ ਯਾਦਵ ਨੇ ਕੀਤਾ ਸੀ। ਪਟਨਾ ਦੇ ਮੌਰੀਆ ਹੋਟਲ ’ਚ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਨੇ ਗਠਜੋੜ ਦਾ ਐਲਾਨ ਕੀਤਾ।

ਤੇਜ ਪ੍ਰਤਾਪ ਨੇ ਕਿਹਾ, ‘‘ਅਸੀਂ ਮਹੂਆ ਤੋਂ ਚੋਣ ਲੜਨ ਲਈ ਬਿਗਲ ਵਜਾਇਆ ਹੈ, ਅਸੀਂ ਮਿਲ ਕੇ ਲੜਾਈ ਲੜਾਂਗੇ, ਕਈ ਦੁਸ਼ਮਣਾਂ ਨੂੰ ਲੱਗੇਗਾ ਕਿ ਅਸੀਂ ਅੱਗੇ ਵਧ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਅੱਗੇ ਵਧਣਾ ਜਾਰੀ ਰੱਖਾਂਗੇ।’’ ਉਨ੍ਹਾਂ ਨੇ ਆਰ.ਜੇ.ਡੀ. ਅਤੇ ਕਾਂਗਰਸ ਵਰਗੀਆਂ ਪਾਰਟੀਆਂ ਨੂੰ ਵੀ ਗਠਜੋੜ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ। ਇਸ ਦੇ ਨਾਲ ਹੀ ਮਹਾਗਠਜੋੜ ਦੇ ਭਾਈਵਾਲ ਮੁਕੇਸ਼ ਸਾਹਨੀ ਦੇ ਵੀ.ਆਈ.ਪੀ. ਨੂੰ ਬਹੁਰੂਪੀਆ ਦਸਿਆ ਗਿਆ।

ਤੇਜ ਪ੍ਰਤਾਪ ਯਾਦਵ ਪਹਿਲਾਂ ਹੀ ਐਲਾਨ ਕਰ ਚੁਕੇ ਹਨ ਕਿ ਉਹ ਵੈਸ਼ਾਲੀ ਦੀ ਮਹੂਆ ਸੀਟ ਤੋਂ ਲੋਕ ਸਭਾ ਚੋਣਾਂ ਲੜਨਗੇ। ਪ੍ਰੈਸ ਕਾਨਫਰੰਸ ’ਚ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਤੇਜਸਵੀ ਕਦੇ ਵੀ ਮਹੂਆ ਤੋਂ ਚੋਣ ਨਹੀਂ ਲੜਨਗੇ। ਅਸੀਂ ਸ਼ੁਰੂ ਤੋਂ ਹੀ ਤੇਜਸਵੀ ਨੂੰ ਆਸ਼ੀਰਵਾਦ ਦਿੰਦੇ ਆ ਰਹੇ ਹਾਂ ਕਿ ਤੇਜਸਵੀ ਅੱਗੇ ਵਧੇ।’’

ਪ੍ਰਦੀਪ ਨਿਸ਼ਾਦ ਵਿਕਾਸ ਵੰਚਿਤ ਇਨਸਾਨ ਪਾਰਟੀ (ਵੀ.ਵੀ.ਆਈ.ਪੀ.) ਦੇ ਸੰਸਥਾਪਕ ਹਨ। ਉਨ੍ਹਾਂ ਨੂੰ ਬਿਹਾਰ ਵਿਚ ਹੈਲੀਕਾਪਟਰ ਬਾਬਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨਵੀਂ ਪਾਰਟੀ ਦਾ ਐਲਾਨ 28 ਜੂਨ ਨੂੰ ਕੀਤਾ ਗਿਆ ਸੀ। ਕਦੇ ਵੀ.ਆਈ.ਪੀ. ਮੁਖੀ ਮੁਕੇਸ਼ ਸਾਹਨੀ ਦੇ ਕਰੀਬੀ ਰਹੇ ਪ੍ਰਦੀਪ ਨੇ ਨਵੀਂ ਪਾਰਟੀ ਬਣਾਈ ਹੈ।

ਯੂ.ਪੀ. ਦੇ ਮਿਰਜ਼ਾਪੁਰ ਦੇ ਰਹਿਣ ਵਾਲੇ ਪ੍ਰਦੀਪ ਨਿਸ਼ਾਦ ਅਤੇ ਸਾਹਨੀ ਵਿਚਾਲੇ ਦੂਰੀਆਂ ਯੂ.ਪੀ. ਚੋਣਾਂ ਤੋਂ ਇਕ ਸਾਲ ਪਹਿਲਾਂ 2021 ਵਿਚ ਵਧੀਆਂ ਸਨ। ਉਸ ਨੇ  ਦੋਸ਼ ਲਾਇਆ ਸੀ ਕਿ ਉਸ ਨੂੰ ਪਾਰਟੀ ਵਿਚ ਸਨਮਾਨ ਨਹੀਂ ਮਿਲ ਰਿਹਾ ਹੈ। ਜਿਸ ਕਾਰਨ ਮੁਕੇਸ਼ ਸਾਹਨੀ ਦਾ ਵੀ.ਆਈ.ਪੀ. ਚਲਾ ਗਿਆ। ਹੁਣ ਟੀਮ ਤੇਜ ਪ੍ਰਤਾਪ ਦੇ ਨਾਲ ਹੈ।