Bihar assembly elections ਲਈ ਪਹਿਲੇ ਗੇੜ ਲਈ ਵੋਟਿੰਗ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਮਹਾਂਗੱਠਜੋੜ ਦੇ ਮੁੱਖ ਮੰਤਰੀ ਚਿਹਰਾ ਤੇਜਸਵੀ ਯਾਦਵ ਦੀ ਕਿਸਮਤ ਅੱਜ ਵੋਟਿੰਗ ਮਸ਼ੀਨ ’ਚ ਹੋਵੇਗੀ ਬੰਦ

Voting underway for first phase of Bihar assembly elections

Bihar assembly elections news : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇਟ ਲਈ ਅੱਜ ਵੋਟਿੰਗ ਜਾਰੀ ਹੈ। 18 ਜ਼ਿਲਿ੍ਹਆਂ ਦੀਆਂ 121 ਸੀਟਾਂ ਲਈ ਵੋਟਿੰਗ ਸ਼ਾਮ 5 ਵਜੇ ਤੱਕ ਚੱਲੇਗੀ। 104 ਸੀਟਾਂ ’ਤੇ ਸਿੱਧੇ ਤੌਰ ’ਤੇ ਚੋਣ ਲੜੀ ਜਾ ਰਹੀ ਹੈ, ਜਦੋਂ ਕਿ 17 ਸੀਟਾਂ ’ਤੇ ਤਿੰਨ-ਪੱਖੀ ਚੋਣ ਲੜੀ ਜਾ ਰਹੀ ਹੈ। ਬਿਹਾਰ ਵਿਚ 243 ਸੀਟਾਂ ਲਈ ਦੋ ਪੜਾਵਾਂ ਵਿਚ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।

ਦਾਨਾਪੁਰ ਵਿਚ ਬੂਥ ਨੰਬਰ 196 ’ਤੇ ਈ.ਵੀ.ਐਮ. ਖਰਾਬ ਹੋਣ ਕਾਰਨ ਵੋਟਿੰਗ ਵਿਚ ਰੁਕਾਵਟ ਪਈ। ਪਹਿਲੇ ਪੜਾਅ ਵਿਚ 1,314 ਉਮੀਦਵਾਰ ਚੋਣ ਲੜ ਰਹੇ ਹਨ। 3.75 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। 45,341 ਵੋਟਿੰਗ ਬੂਥ ਸਥਾਪਤ ਕੀਤੇ ਗਏ ਹਨ।

ਪਹਿਲੇ ਪੜਾਅ ਵਿਚ 10 ਹੌਟ ਸੀਟਾਂ ਹਨ, ਜਿਥੇ ਤੇਜਸਵੀ ਯਾਦਵ, ਤੇਜ ਪ੍ਰਤਾਪ ਯਾਦਵ, ਸਮਰਾਟ ਚੌਧਰੀ, ਵਿਜੇ ਕੁਮਾਰ ਸਿਨਹਾ ਅਤੇ ਅਨੰਤ ਸਿੰਘ ਸਮੇਤ ਕਈ ਪ੍ਰਮੁੱਖ ਹਸਤੀਆਂ ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਦੋ ਉਪ ਮੁੱਖ ਮੰਤਰੀਆਂ ਸਮੇਤ 18 ਮੰਤਰੀਆਂ ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਸੁਰੱਖਿਆ ਕਾਰਨਾਂ ਕਰਕੇ ਪੋਲਿੰਗ ਬੂਥਾਂ ’ਤੇ 4 ਲੱਖ ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।