Bihar ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਮੈਗਾ ਯੋਜਨਾ
3 ਨਵੇਂ ਵਿਭਾਗਾਂ ਦਾ ਐਲਾਨ, 1 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਟੀਚਾ
ਪਟਨਾ : ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਸੂਬੇ ’ਚ ਤਿੰਨ ਨਵੇਂ ਵਿਭਾਗਾਂ ਦੇ ਗਠਨ ਦਾ ਐਲਾਨ ਕੀਤਾ ਹੈ। ਜਿਨ੍ਹਾਂ ਦਾ ਉਦੇਸ਼ ਅਗਲੇ ਪੰਜ ਸਾਲਾਂ ਦੌਰਾਨ ਇਕ ਕਰੋੜ ਨੌਜਵਾਨਾਂ ਨੂੰ ਨੌਕਰੀ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਹੈ। ਇਹ ਵੱਡਾ ਕਦਮ ਬਿਹਾਰ ਦੇ ਨੌਜਵਾਨਾਂ ਨੂੰ ਕੌਸ਼ਲ ਵਿਕਾਸ, ਉਚ ਸਿੱਖਿਆ, ਉਚ ਸਿੱਖਿਆ ਅਤੇ ਉਦਯੋਗ ਦੀ ਉਨਤੀ ਦੇ ਲਈ ਇਕ ਮਜ਼ਬੂਤ ਅਧਾਰ ਤਿਆਰ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਅਤੇ ਰੋਜ਼ਗਾਰ ਦੇਣ ਦੇ ਲਈ ਸੂਬਾ ਸਰਕਾਰ ਵਚਨਬੱਧ ਹੈ।
ਮੁੱਖ ਮੰਤਰੀ ਨੇ ਸੂਬੇ ’ਚ ਅਲੱਗ ਤੋਂ ਤਿੰਨ ਨਵੇਂ ਵਿਭਾਗ ਨੌਜਵਾਨ, ਰੁਜ਼ਗਾਰ ਅਤੇ ਕੌਸ਼ਲ ਵਿਭਾਗ, ਉਚ ਸਿੱਖਿਆ ਅਤੇ ਨਗਰ ਨਿਗਮ ਵਿਭਾਗ ਵਿਕਸਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਨ੍ਹਾਂ ਤਿੰਨ ਨਵੇਂ ਵਿਭਾਗਾਂ ਦੇ ਬਣਨ ਨਾਲ ਰਾਜ ’ਚ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀ ਅਤੇ ਰੁਜ਼ਗਾਰ ਦੇਣ ਵਿਚ ਕਾਫ਼ੀ ਮਦਦ ਮਿਲੇਗੀ।
ਯੁਵ, ਰੁਜ਼ਗਾਰ ਅਤੇ ਕੌਸ਼ਲ ਵਿਕਾਸ ਵਿਭਾਗ ਰਾਹੀਂ ਅਗਲੇ ਪੰਜ ਸਾਲਾਂ ’ਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਲਈ ਵੱਖ-ਵੱਖ ਯੋਜਨਾਵਾਂ ਰਾਹੀਂ ਰੁਜ਼ਗਾਰ ਦੇਣ ਦਾ ਫੈਸਲਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜ ’ਚ ਉਚ ਸਿੱਖਿਆ ਵਿਭਾਗ ਦੇ ਵਿਸਥਾਰ ਦਾ ਉਦ਼ੇਸ਼ ਹੈ ਕਿ ਉਚ ਸਿੱਖਿਆ ’ਚ ਸੁਧਾਰ ਕਰਨਾ ਹੈ। ਇਸ ਵਿਭਾਗ ਦੇ ਨਿਰਮਾਣ ਨਾਲ ਰਿਸਰਚ ਅਤੇ ਇਨੋਵੇਸ਼ਨ ਨੂੰ ਉਤਸ਼ਾਹ ਮਿਲੇਗਾ।