Bihar News: ਪਤੀ ਨੇ ਪ੍ਰੇਮੀ ਨਾਲ ਕਰਵਾਇਆ ਘਰਵਾਲੀ ਦਾ ਵਿਆਹ, ਕਿਹਾ- ''ਜੇ ਵਿਆਹ ਨਾ ਕਰਵਾਉਂਦਾ ਤਾਂ ਮੈਨੂੰ ਦੇਣਾ ਸੀ ਮਾਰ''
Bihar News: 3 ਬੱਚਿਆਂ ਦੀ ਮਾਂ ਦੇ ਭੂਆ ਦੇ ਮੁੰਡੇ ਨਾਲ ਹੀ ਸਨ ਪ੍ਰੇਮ ਸਬੰਧ
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਤਿੰਨ ਬੱਚਿਆਂ ਦੀ ਮਾਂ ਰਾਣੀ ਕੁਮਾਰੀ ਨੇ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਹਾਜੀਪੁਰ ਅਦਾਲਤ ਵਿੱਚ ਆਪਣੇ ਪ੍ਰੇਮੀ ਗੋਵਿੰਦ ਕੁਮਾਰ ਨਾਲ ਵਿਆਹ ਕਰਵਾ ਲਿਆ। ਇਸ ਪੂਰੀ ਘਟਨਾ ਬਾਰੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਰਾਣੀ ਦੇ ਪਹਿਲੇ ਪਤੀ ਕੁੰਦਨ ਕੁਮਾਰ ਨੇ ਨਾ ਸਿਰਫ਼ ਇਸ ਵਿਆਹ ਨੂੰ ਸਵੀਕਾਰ ਕੀਤਾ, ਸਗੋਂ ਖੁਸ਼ੀ ਨਾਲ ਗਵਾਹ ਬਣ ਕੇ ਘਰਵਾਲੀ ਨੂੰ ਵਿਦਾ ਕੀਤਾ।
ਜੰਡਾਹਾ ਥਾਣਾ ਖੇਤਰ ਦੀ ਰਹਿਣ ਵਾਲੀ ਰਾਣੀ ਕੁਮਾਰੀ ਦਾ ਪਹਿਲਾ ਵਿਆਹ ਕੁੰਦਨ ਕੁਮਾਰ ਨਾਲ 2011 ਵਿੱਚ ਕੋਰਟ ਮੈਰਿਜ ਰਾਹੀਂ ਹੋਇਆ ਸੀ। ਜੰਡਾਹਾ ਦੇ ਅਹੀਰਪੁਰ ਪਿੰਡ ਦੇ ਵਸਨੀਕ ਕੁੰਦਨ ਕੁਮਾਰ ਆਪਣੇ ਘਰ ਇੱਕ ਗਾਹਕ ਸੇਵਾ ਕੇਂਦਰ (CSP) ਚਲਾਉਂਦੇ ਹਨ। ਇਸ ਜੋੜੇ ਦੇ ਤਿੰਨ ਬੱਚੇ ਹਨ, ਜੋ ਹੁਣ ਆਪਣੇ ਪਿਤਾ ਕੁੰਦਨ ਕੁਮਾਰ ਨਾਲ ਰਹਿਣਗੇ।
ਦੱਸਿਆ ਜਾ ਰਿਹਾ ਹੈ ਕਿ ਰਾਣੀ ਕੁਮਾਰੀ ਦਾ ਆਪਣੇ ਚਚੇਰੇ ਭਰਾ ਗੋਵਿੰਦ ਕੁਮਾਰ ਨਾਲ ਪਿਛਲੇ ਪੰਜ ਸਾਲਾਂ ਤੋਂ ਪ੍ਰੇਮ ਸਬੰਧ ਸਨ। ਇਸ ਅਫੇਅਰ ਕਾਰਨ ਰਾਣੀ ਪਹਿਲਾਂ ਵੀ ਕਈ ਵਾਰ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਜਾ ਚੁੱਕੀ ਹੈ। ਇਸ ਚੱਲ ਰਹੀ ਸਥਿਤੀ ਤੋਂ ਕੁੰਦਨ ਕੁਮਾਰ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਗਿਆ। ਅੰਤ ਵਿੱਚ, ਰਾਣੀ ਨੇ ਖੁੱਲ੍ਹ ਕੇ ਗੋਵਿੰਦ ਕੁਮਾਰ ਨਾਲ ਰਹਿਣ ਦੀ ਇੱਛਾ ਪ੍ਰਗਟ ਕੀਤੀ ਅਤੇ ਆਪਣੇ ਪਹਿਲੇ ਪਤੀ ਅਤੇ ਬੱਚਿਆਂ ਨੂੰ ਛੱਡਣ ਦਾ ਫੈਸਲਾ ਕੀਤਾ।
ਰਾਣੀ ਦੀ ਖੁਸ਼ੀ ਦੇਖ ਕੇ, ਕੁੰਦਨ ਕੁਮਾਰ ਨੇ ਉਸ ਦਾ ਵਿਆਹ ਗੋਬਿੰਦ ਨਾਲ ਕਰਵਾ ਦਿੱਤਾ ਅਤੇ ਖੁਦ ਇਸ ਵਿਆਹ ਦਾ ਗਵਾਹ ਬਣਿਆ। ਵਿਆਹ ਤੋਂ ਬਾਅਦ, ਗੋਵਿੰਦ ਕੁਮਾਰ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਰਾਣੀ ਉਸ ਨੂੰ ਛੱਡ ਕੇ ਆਪਣੇ ਪਹਿਲੇ ਪਤੀ ਜਾਂ ਬੱਚਿਆਂ ਕੋਲ ਵਾਪਸ ਨਹੀਂ ਜਾਵੇਗੀ। ਗੋਵਿੰਦ ਨੇ ਕਿਹਾ ਕਿ ਉਸ ਨੇ ਕੁਝ ਦਿਨ ਪਹਿਲਾਂ ਰਾਣੀ ਨਾਲ ਫ਼ੋਨ 'ਤੇ ਗੱਲ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।