Bihar ਵਿਚ ਤਲਾਸ਼ੀ ਦੌਰਾਨ ਹਥਿਆਰਾਂ ਤੇ ਗੋਲਾ ਬਾਰੂਦ ਦਾ ਜ਼ਖੀਰਾ ਜ਼ਬਤ

ਏਜੰਸੀ

ਖ਼ਬਰਾਂ, ਬਿਹਾਰ

ਐਨ.ਆਈ.ਏ. ਨੇ ਮੁਲਜ਼ਮ ਸੰਦੀਪ ਦੇ ਘਰ ਮਾਰਿਆ ਸੀ ਛਾਪਾ

Stock of Arms and Ammunition Seized During Search in Bihar Latest News in Punjabi 

Stock of Arms and Ammunition Seized During Search in Bihar Latest News in Punjabi ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਕਿਹਾ ਕਿ ਬਿਹਾਰ ਵਿਚ 2024 ਦੇ ਹਥਿਆਰ ਤਸਕਰੀ ਮਾਮਲੇ ਦੇ ਇਕ ਮੁਲਜ਼ਮ ਦੇ ਘਰ ਛਾਪੇਮਾਰੀ ਦੌਰਾਨ ਹਥਿਆਰਾਂ, ਗੋਲਾ ਬਾਰੂਦ ਤੇ ਅਪਰਾਧਕ ਸਮੱਗਰੀ ਦਾ ਇਕ ਜ਼ਖੀਰਾ ਬਰਾਮਦ ਕੀਤਾ ਗਿਆ ਹੈ।

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਸੰਦੀਪ ਕੁਮਾਰ ਸਿਨ੍ਹਾ ਉਰਫ਼ ਛੋਟੂ ਲਾਲਾ ਦੇ ਘਰ ਬੁਧਵਾਰ ਨੂੰ ਤਲਾਸ਼ੀ ਲਈ ਗਈ। ਐਨ.ਆਈ.ਏ. ਨੇ ਕਿਹਾ ਕਿ ਏਜੰਸੀ ਨੇ ਇਕ 9 ਐਮ.ਐਮ. ਪਿਸਤੌਲ, 9 ਐਮ.ਐਮ. ਦੇ 18 ਜ਼ਿੰਦਾ ਕਾਰਤੂਸ, ਦੋ ਪਿਸਤੌਲ ਮੈਗਜ਼ੀਨ, ਇਕ ਡਬਲ-ਬੈਰਲ 12-ਬੋਰ ਬੰਦੂਕ, 35 ਜ਼ਿੰਦਾ 12-ਬੋਰ ਕਾਰਤੂਸ ਅਤੇ 4.21 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਸਿਨ੍ਹਾ ਮੁੱਖ ਮੁਲਜ਼ਮ ਵਿਕਾਸ ਕੁਮਾਰ ਦਾ ਕਰੀਬੀ ਸਾਥੀ ਹੈ ਅਤੇ ਇਸ ਮਾਮਲੇ ਨਾਲ ਜੁੜੇ ਹਥਿਆਰ ਤਸਕਰੀ ਨੈੱਟਵਰਕ ਦਾ ਇਕ ਸਰਗਰਮ ਮੈਂਬਰ ਹੈ।

ਬਿਹਾਰ ਪੁਲਿਸ ਨੇ ਸ਼ੁਰੂ ਵਿਚ ਇਕ ਏਕੇ-47 ਰਾਈਫ਼ਲ ਅਤੇ ਜ਼ਿੰਦਾ ਕਾਰਤੂਸ ਦੀ ਬਰਾਮਦਗੀ ਤੋਂ ਬਾਅਦ ਕੇਸ ਦਰਜ ਕੀਤਾ ਸੀ। ਅਗੱਸਤ 2024 ਵਿਚ, ਐਨ.ਆਈ.ਏ. ਨੇ ਜਾਂਚ ਅਪਣੇ ਹੱਥਾਂ ਵਿਚ ਲੈ ਲਈ, ਜੋ ਕਿ ਨਾਗਾਲੈਂਡ ਤੋਂ ਬਿਹਾਰ ਤਕ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਗ਼ੈਰ-ਕਾਨੂੰਨੀ ਤਸਕਰੀ ਨਾਲ ਸਬੰਧਤ ਹੈ।

(For more news apart from Stock of Arms and Ammunition Seized During Search in Bihar Latest News in Punjabi stay tuned to Rozana Spokesman.)