ਪਟਨਾ ਵਿੱਚ ਪਿਓ ਧੀ ਦੀ ਸੜਕ ਹਾਦਸੇ ਵਿਚ ਮੌਤ, ਸੰਘਣੀ ਧੁੰਦ ਕਾਰਨ ਖੜ੍ਹੇ ਟਰੱਕ ਦੇ ਪਿਛਿਓ ਟਕਰਾਈ ਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਕਾਰ ਸਵਾਰ ਪਰਿਵਾਰ ਦੇ 4 ਜੀਅ ਜ਼ਖ਼ਮੀ

Patna accident News in punjabi

 Patna accident News in punjabi : ਪਟਨਾ ਦੇ ਬਖਤਿਆਰਪੁਰ-ਮੋਕਾਮਾ ਚਾਰ-ਮਾਰਗੀ ਸੜਕ 'ਤੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸੰਘਣੀ ਧੁੰਦ ਕਾਰਨ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਪਿਤਾ ਅਤੇ ਧੀ ਸ਼ਾਮਲ ਹਨ।

ਹਾਦਸਾ ਇੰਨਾ ਭਿਆਨਕ ਸੀ ਕਿ ਪਿਤਾ ਦੇ ਸਰੀਰ ਦੇ ਚਿੱਥੜੇ ਉੱਡ ਗਏ , ਜਦੋਂ ਕਿ ਧੀ ਦਾ ਸਿਰ ਸਿਰ ਧੜ ਤੋਂ ਅਲੱਗ ਹੋ ਗਿਆ ਉਨ੍ਹਾਂ ਦੀ ਸਕਾਰਪੀਓ ਕਾਰ ਦੀ ਛੱਤ ਉੱਡ ਗਈ। ਪਤਨੀ ਅਤੇ ਪੁੱਤਰ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ। ਰਿਪੋਰਟਾਂ ਅਨੁਸਾਰ, ਇੱਕ ਕੰਟੇਨਰ ਸਕਾਰਪੀਓ ਦੇ ਅੱਗੇ ਜਾ ਰਿਹਾ ਸੀ, ਜਿਸ ਦਾ ਟਾਇਰ ਅਚਾਨਕ ਫਟ ਗਿਆ ਅਤੇ ਇਹ ਰੁਕ ਗਿਆ। ਪਿੱਛੇ ਆ ਰਹੀ ਸਕਾਰਪੀਓ ਕੰਟੇਨਰ ਨਾਲ ਟਕਰਾ ਗਈ। ਸਕਾਰਪੀਓ ਦੇ ਪਿੱਛੇ ਆ ਰਹੀ ਇੱਕ ਕ੍ਰੇਟਾ ਕਾਰ ਵੀ ਟਕਰਾ ਗਈ।

ਇਹ ਹਾਦਸਾ ਬਾਰਹ ਦੇ ਅਠਮਗੋਲਾ ਦੇ ਫੁਲੇਲਪੁਰ ਪਿੰਡ ਨੇੜੇ ਵਾਪਰਿਆ। ਏਐਸਆਈ ਅੰਜਨੀ ਕੁਮਾਰ ਨੇ ਦੱਸਿਆ ਕਿ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਚਾਰ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਿੱਚ ਮਾਰੇ ਗਏ ਪਿਓ-ਧੀ ਦੀ ਪਛਾਣ ਬੈਂਕ ਕਰਮਚਾਰੀ ਅਨੁਪਮ ਕੁਮਾਰ ਅਤੇ ਉਨ੍ਹਾਂ ਦੀ ਧੀ ਆਸਥਾ ਵਜੋਂ ਹੋਈ ਹੈ।