ਬਿਹਾਰ ਵਿਧਾਨ ਸਭਾ ਚੋਣਾਂ ਲਈ NDA ਨੇ ਸੀਟਾਂ ਦੀ ਵੰਡ ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਭਾਜਪਾ ਅਤੇ JDU 101-101 ਸੀਟਾਂ ਉੱਤੇ ਚੋਣ ਲੜਨਗੇ

NDA announces seat sharing for Bihar assembly elections

ਪਟਨਾ: ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦਾ ਐਲਾਨ ਕਰ ਦਿਤਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਤਾ ਦਲ ਯੂਨਾਈਟਡ (ਜੇ.ਡੀ.ਯੂ.) 101-101 ਸੀਟਾਂ ਉਤੇ ਚੋਣ ਲੜਨਗੇ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੂੰ 29 ਸੀਟਾਂ ਦਿਤੀਆਂ ਗਈਆਂ ਹਨ। ਕੌਮੀ ਲੋਕ ਮੋਰਚਾ (ਆਰ.ਐਲ.ਐਮ.) ਨੂੰ ਛੇ ਸੀਟਾਂ ਦਿਤੀਆਂ ਗਈਆਂ ਹਨ। ਐਚ.ਏ.ਐਮ. (ਜੀਤਨ ਰਾਮ ਮਾਂਝੀ) ਵੀ ਛੇ ਸੀਟਾਂ ਉਤੇ  ਚੋਣ ਲੜਨਗੇ।

ਬਿਹਾਰ ਭਾਜਪਾ ਪ੍ਰਧਾਨ ਦਿਲੀਪ ਜੈਸਵਾਲ, ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ, ਅਤੇ ਆਰ.ਐਲ.ਐਮ. ਦੇ ਕੌਮੀ  ਪ੍ਰਧਾਨ ਉਪੇਂਦਰ ਕੁਸ਼ਵਾਹਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਹੈਂਡਲ ਤੋਂ ਇਕ  ਟਵੀਟ ਵਿਚ ਇਹ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਅੱਗੇ ਲਿਖਿਆ, ‘‘ਸਾਰੀਆਂ ਐਨ.ਡੀ.ਏ. ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਇਸ ਫੈਸਲੇ ਦਾ ਖੁਸ਼ੀ ਨਾਲ ਸਵਾਗਤ ਕੀਤਾ ਹੈ। ਸਾਰੇ ਸਹਿਯੋਗੀ ਬਿਹਾਰ ਵਿਚ ਦੁਬਾਰਾ ਐਨ.ਡੀ.ਏ. ਸਰਕਾਰ ਬਣਾਉਣ ਲਈ ਤਿਆਰੀ ਕਰ ਰਹੇ ਹਨ ਅਤੇ ਵਚਨਬੱਧ ਹਨ।’’