BJP ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 71 ਉਮੀਦਵਾਰਾਂ ਦਾ ਕੀਤਾ ਐਲਾਨ
ਬਿਹਾਰ ਦੇ ਮੁੱਖ ਮੰਤਰੀ ਸਮਾਰਟ ਚੌਧਰੀ ਤਾਰਾਪੁਰ ਤੋਂ ਲੜਨਗੇ ਚੋਣ, ਪਹਿਲੀ ਸੂਚੀ ’ਚ 9 ਮਹਿਲਾ ਉਮੀਦਵਾਰਾਂ ਦਾ ਨਾਂ ਵੀ ਸ਼ਾਮਲ
ਪਟਨਾ : ਭਾਰਤੀ ਜਨਤਾ ਪਾਰਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 71 ਉਮੀਦਵਾਰਾਂ ਦੇ ਨਾਵਾਂ ਵਾਲੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 71 ਉਮੀਦਵਾਰਾਂ ਵਾਲੀ ਇਸ ਪਹਿਲੀ ਸੂਚੀ ਵਿਚ 9 ਮਹਿਲਾ ਉਮੀਦਵਾਰਾਂ ਦਾ ਨਾਂ ਵੀ ਸ਼ਾਮਲ ਹੈ। ਜਦਕਿ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਤਾਰਾਪੁਰ ਤੋਂ ਚੋਣ ਲੜਨਗੇ ਅਤੇ ਬਿਹਾਰ ਵਿਧਾਨ ਸਭਾ ਦੇ ਸਪੀਕਰ ਨੰਦ ਕਿਸ਼ੋਰ ਯਾਦਵ ਦਾ ਨਾਮ ਸੂਚੀ ਵਿੱਚੋਂ ਗਾਇਬ ਹੈ।
ਸਿਹਤ ਮੰਤਰੀ ਮੰਗਲ ਪਾਂਡੇ ਜੋ ਕਿ ਬਿਹਾਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਹਨ ਨੂੰ ਸਿਵਾਨ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਰਾਮ ਕ੍ਰਿਪਾਲ ਯਾਦਵ ਜੋ 2024 ਦੀ ਲੋਕ ਸਭਾ ਚੋਣਾਂ ਦੌਰਾਨ ਪਾਟਲੀਪੁੱਤਰ ਸੀਟ ਤੋਂ ਆਰਜੇਡੀ ਦੀ ਮੀਸਾ ਭਾਰਤੀ ਤੋਂ ਚੋਣ ਹਾਰ ਗਏ ਸਨ ਨੂੰ ਦਾਨਾਪੁਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸੂਚੀ ਵਿਚ ਨੌ ਮਹਿਲਾ ਉਮੀਦਵਾਰ ਵੀ ਸ਼ਾਮਲ ਹਨ ਜਿਨ੍ਹਾਂ ’ਚ ਮੌਜੂਦਾ ਮੰਤਰੀ ਰੇਣੂ ਦੇਵੀ ਦਾ ਨਾਂ ਵੀ ਸ਼ਾਮਲ ਹੈ ਜੋ ਬੇਤਿਯਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਮੌਜੂਦਾ ਵਿਧਾਇਕ ਅਰੁਜਨ ਪੁਰਸਕਾਰ ਜੇਤੂ ਸ਼ੇ੍ਰਅਸੀ ਸਿੰਘ ਜਮੁਈ ਸੀਟ ਤੋਂ ਚੋਣ ਲੜਨਗੇ।
ਇਸੇ ਤਰ੍ਹਾਂ ਨੀਤਿਨ ਨਵੀਨ ਬਾਂਕੀਪੁਰ ਤੋਂ, ਨੀਤਿਸ਼ ਮਿਸ਼ਰਾ ਝੰਝਾਰਪੁਰ ਤੋਂ, ਕ੍ਰਿਸ਼ਨ ਕੁਮਾਰ ਮੰਟੂ ਅਮਨੌਰ ਤੋਂ ਅਤੇ ਪ੍ਰੇਮ ਕੁਮਾਰ ਗਯਾ ਟਾਊਨ ਤੋਂ ਚੋਣ ਲੜਗੇ। ਸਾਬਕਾ ਉਪ ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦ ਕਟਿਹਾਰ ਸੀਟ ਤੋਂ, ਸੰਜੇ ਸਰੋਗੀ ਦਰਭੰਗਾ ਤੋਂ, ਕੁੰਦਨ ਕੁਮਾਰ ਬੇਗੂਸਰਾਏ ਤੋਂ,ਰੋਹਿਤ ਪਾਂਡੇ ਭਾਗਲਪੁਰ ਤੋਂ, ਕੁਮਾਰ ਪ੍ਰਣਯ ਮੁੰਗੇਰ ਤੋਂ ਅਤੇ ਰਾਮਕ੍ਰਿਸ਼ਨ ਯਾਦਵ ਦਾਨਾਪੁਰ ਤੋਂ ਚੋਣ ਲੜਨਗੇ। ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਲਈ ਦੋ ਪੜਾਵਾਂ ਤਹਿਤ ਵੋਟਾਂ ਪਾਈਆਂ ਜਾਣਗੀਆਂ। ਪਹਿਲੇ ਪੜਾਅ ਤਹਿਤ 6 ਨਵੰਬਰ ਨੂੰ ਅਤੇ ਦੂਜੇ ਪੜਾਅ ਤਹਿਤ 11 ਨਵੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ ਜਦਕਿ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।