Bihar Assembly Elections : ਆਏ ਰੁਝਾਨਾਂ 'ਚ ਐਨ.ਡੀ.ਏ. ਨੇ ਬਹੁਮਤ ਦਾ ਅੰਕੜਾ ਕੀਤਾ ਪਾਰ
ਵੋਟਾਂ ਦੀ ਗਿਣਤੀ ਲਗਾਤਾਰ ਜਾਰੀ
Bihar Assembly Elections: Trends show NDA crosses majority mark
ਪਟਨਾ : ਬਿਹਾਰ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਰੁਝਾਨਾਂ ਅਨੁਸਾਰ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਐਨ.ਡੀ.ਏ. ਬਹੁਮਤ ਦਾ ਅੰਕੜਾ ਪਾਰ ਕਰ ਗਿਆ ਹੈ ਅਤੇ 140 ਸੀਟਾਂ ’ਤੇ ਅੱਗੇ ਹੈ। ਜੇ.ਡੀ.(ਯੂ) 62, ਭਾਜਪਾ 59, ਐਲ.ਜੇ.ਪੀ. (ਆਰਵੀ) 15, ਐਚ.ਏ.ਐਮ.ਐਸ. 4 ਅਤੇ ਮਹਾਗਠਬੰਧਨ 46 ਸੀਟਾਂ ’ਤੇ ਅੱਗੇ ਹੈ। (ਆਰ.ਜੇ.ਡੀ. 34, ਕਾਂਗਰਸ 10, ਸੀ.ਪੀ.ਆਈ. (ਐਮ.ਐਲ.ਐਲ 2)। ਹੋਰ ਅਤੇ ਆਜ਼ਾਦ 6 ਸੀਟਾਂ ’ਤੇ ਅੱਗੇ ਹਨ।