Bihar ਦੇ 8 ਜ਼ਿਲ੍ਹਿਆਂ ’ਚ ਤਾਪਮਾਨ 8 ਡਿਗਰੀ ਤੋਂ ਘੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਧੁੱਪ ਨਿਕਲਣ ਕਾਰਨ ਮਿਲੀ ਥੋੜ੍ਹੀ ਰਾਹਤ, 8 ਜ਼ਿਲ੍ਹਿਆਂ ’ਚ ਕੋਹਰੇ ਦਾ ਅਲਰਟ

Temperature below 8 degrees in 8 districts of Bihar

ਪਟਨਾ : ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਧੁੱਪ ਨਿਕਲਣ ਤੋਂ ਬਾਅਦ ਠੰਡ ਤੋਂ ਰਾਹਤ ਤਾਂ ਮਿਲੀ ਹੈ, ਪਰ ਜਲਦੀ ਹੀ ਮੌਸਮ ਫਿਰ ਬਦਲ ਜਾਵੇਗਾ। 17 ਜਨਵਰੀ ਨੂੰ ਇੱਕ ਮਜ਼ਬੂਤ ਪੱਛਮੀ ਗੜਬੜੀ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਉੱਤਰ-ਪੱਛਮੀ ਹਵਾਵਾਂ ਦੀ ਦਿਸ਼ਾ ਵਿੱਚ ਬਦਲਾਅ ਹੋਣ ਦੀ ਉਮੀਦ ਹੈ।

ਪਟਨਾ ਸਮੇਤ ਪੂਰੇ ਰਾਜ ਵਿੱਚ ਸਵੇਰੇ 8 ਵਜੇ ਤੋਂ ਹੀ ਚਮਕਦੀ ਧੁੱਪ ਨਿਕਲ ਰਹੀ ਹੈ। ਇਸ ਨਾਲ ਦੁਪਹਿਰ ਹੁੰਦੇ-ਹੁੰਦੇ ਮੌਸਮ ਵਿੱਚ ਗਰਮਾਹਟ ਮਹਿਸੂਸ ਹੋ ਰਹੀ ਹੈ, ਪਰ ਸ਼ਾਮ 4 ਵਜੇ ਤੋਂ ਠੰਡ ਨਾਲ ਕੰਬਣ ਵਧ ਜਾਂਦੀ ਹੈ। ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਵਿੱਚ ਸੂਬੇ ਵਿੱਚ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਨਾਲ ਤਾਪਮਾਨ ਵਿੱਚ ਇੱਕ ਵਾਰ ਫਿਰ ਗਿਰਾਵਟ ਆ ਸਕਦੀ ਹੈ।

ਪਟਨਾ ਮੌਸਮ ਵਿਗਿਆਨ ਅਨੁਸਾਰ ਅੱਜ 8 ਜ਼ਿਲ੍ਹਿਆਂ ਵਿੱਚ ਹਲਕੀ ਧੁੰਦ ਛਾਈ ਰਹੇਗੀ। ਦਿਨ ਚੜ੍ਹਨ ਨਾਲ ਧੁੱਪ ਨਿਕਲਣ ਦੀ ਸੰਭਾਵਨਾ ਹੈ, ਪਰ ਰਾਤ ਨੂੰ ਠੰਢੀਆਂ ਹਵਾਵਾਂ ਚੱਲਣ ਕਾਰਨ ਠੰਡ ਵਧ ਸਕਦੀ ਹੈ। ਮੌਸਮ ਵਿਭਾਗ ਅਨੁਸਾਰ 18 ਜਨਵਰੀ ਤੋਂ ਬਾਅਦ ਫਿਰ ਕੜਾਕੇ ਦੀ ਠੰਡ ਪੈ ਸਕਦੀ ਹੈ। ਠੰਡੀ ਹਵਾਵਾਂ ਚੱਲਣ ਨਾਲ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ। ਨਾਲ ਹੀ ਬਾਰਿਸ਼ ਦੇ ਵੀ ਅਸਾਰ ਹਨ । 21 ਜਨਵਰੀ ਤੱਕ ਪ੍ਰਾਂਤ ਵਿੱਚ ਮੀਂਹ ਦੀ ਸੰਭਾਵਨਾ ਬਣ ਰਹੀ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।