ਵਿਆਹ ਤੋਂ 5 ਦਿਨ ਪਹਿਲਾਂ ਲਾੜੇ ਦੀ ਹਾਦਸੇ ਵਿਚ ਮੌਤ
ਤੇਜ਼ ਰਫ਼ਤਾਰ ਫਾਰਚੂਨਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
ਬਿਹਾਰ ਦੇ ਬੇਗੂਸਰਾਏ ਵਿੱਚ ਇਕ ਵਿਆਹ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ। ਇਥੇ ਵਿਆਹ ਤੋਂ 5 ਦਿਨ ਪਹਿਲਾਂ ਲਾੜੇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਕ ਤੇਜ਼ ਰਫ਼ਤਾਰ ਫਾਰਚੂਨਰ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਇਹ ਘਟਨਾ NH 333-B 'ਤੇ ਸਾਹਿਬਪੁਰ ਕਮਾਲ ਥਾਣਾ ਖੇਤਰ ਦੇ ਰਘੂਨਾਥਪੁਰ ਪਿੰਡ ਦੇ ਨੇੜੇ ਵਾਪਰੀ।
ਮ੍ਰਿਤਕ ਦੀ ਪਛਾਣ ਅੰਮ੍ਰਿਤ ਕੁਮਾਰ ਉਰਫ਼ ਪ੍ਰਿੰਸ (20) ਵਜੋਂ ਹੋਈ ਹੈ, ਜੋ ਕਿ ਰਘੂਨਾਥਪੁਰ ਕਰਾੜੀ ਦਾ ਰਹਿਣ ਵਾਲਾ ਸੀ। ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਫਾਰਚੂਨਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਘੇਰ ਲਿਆ।
ਪਿੰਡ ਵਾਸੀਆਂ ਦੇ ਅਨੁਸਾਰ, ਪ੍ਰਿੰਸ ਕੁਮਾਰ ਦਾ ਵਿਆਹ 20 ਫਰਵਰੀ ਨੂੰ ਹੋਣਾ ਸੀ। ਉਸ ਦੀ ਤਿਲਕ ਦੀ ਰਸਮ ਕੁਝ ਦਿਨ ਪਹਿਲਾਂ ਹੀ ਹੋਈ ਸੀ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਸ਼ਨੀਵਾਰ ਦੇਰ ਸ਼ਾਮ, ਪ੍ਰਿੰਸ ਆਪਣੇ ਨਵੇਂ ਮੋਟਰਸਾਈਕਲ 'ਤੇ ਸ਼ਹਿਰ ਜਾ ਰਿਹਾ ਸੀ ਕਿ ਰਸਤੇ ਵਿਚ ਇਕ ਤੇਜ਼ ਰਫ਼ਤਾਰ ਫਾਰਚੂਨਰ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਲੜਕ ਦੀ ਮੌਕੇ 'ਤੇ ਮੌਤ ਹੋ ਗਈ।