ਬਿਹਾਰ ਵਿਚ ਯਾਰਾਂ ਨੇ ਹੀ ਕੀਤਾ ਦੋਸਤ ਦਾ ਕਤਲ, ਮਾਮੂਲੀ ਗੱਲ ਨੂੰ ਲੈ ਕੇ ਹੋਇਆ ਸੀ ਝਗੜਾ
ਪੁਲਿਸ ਨੇ ਮਾਮਲਾ ਦਰਦ ਕਰਕੇ ਕਾਰਵਾਈ ਕੀਤੀ ਸ਼ੁਰੂ
Patna Student murder News: ਬਿਹਾਰ ਦੇ ਸਮਸਤੀਪੁਰ ਵਿੱਚ ਬੀਬੀਏ ਦੇ ਵਿਦਿਆਰਥੀ ਨੀਲੇਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੇ ਦੋਸਤਾਂ ਨੇ ਕਥਿਤ ਤੌਰ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਹ ਕਾਸ਼ੀ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਪੜ੍ਹਦਾ ਸੀ। ਉਹ ਹੋਲੀ ਦੀਆਂ ਛੁੱਟੀਆਂ ਲਈ ਘਰ ਆਇਆ ਸੀ ਅਤੇ 15 ਮਾਰਚ ਨੂੰ ਵਾਪਸ ਜਾਣਾ ਸੀ।
ਮ੍ਰਿਤਕ ਦੇ ਚਚੇਰੇ ਭਰਾ ਸ਼ਿਵਮ ਕੁਮਾਰ ਝਾਅ ਨੇ ਦੱਸਿਆ ਕਿ ਨੀਲੇਸ਼ ਦੇ ਦੋਸਤ ਹਿਮਾਂਸ਼ੂ ਅਤੇ ਹਰੀਓਮ, ਜੋ ਕਿ ਨੇੜਲੇ ਪਿੰਡ ਸ਼ੇਰਪੁਰ ਦੇ ਰਹਿਣ ਵਾਲੇ ਹਨ, ਨੇ ਸ਼ਨੀਵਾਰ ਦੁਪਹਿਰ ਲਗਭਗ 1:30 ਵਜੇ ਨੀਲੇਸ਼ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਨਾਲ ਲੈ ਗਏ।
ਖਾਣੇ ਦੌਰਾਨ ਇਨ੍ਹਾਂ ਵਿਚਕਾਰ ਝਗੜਾ ਹੋ ਗਿਆ, ਜਿਸ ਕਾਰਨ ਦੋਵਾਂ ਨੇ ਨੀਲੇਸ਼ ਨੂੰ ਗੋਲੀ ਮਾਰ ਦਿੱਤੀ। ਕਤਲ ਤੋਂ ਬਾਅਦ, ਹਿਮਾਂਸ਼ੂ ਅਤੇ ਹਰੀਓਮ ਨੇ ਨੀਲੇਸ਼ ਨੂੰ ਪਿੰਡ ਦੇ ਹਸਪਤਾਲ ਦੇ ਨੇੜੇ ਛੱਡ ਦਿੱਤਾ ਅਤੇ ਭੱਜ ਗਏ। ਸਾਰੀ ਵਾਰਦਾਤ ਨੇੜਲੇ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ, ਨੀਲੇਸ਼ ਹੋਲੀ ਲਈ ਘਰ ਆਇਆ ਸੀ ਅਤੇ ਸ਼ਨੀਵਾਰ ਨੂੰ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਐਤਵਾਰ ਨੂੰ ਕਾਸ਼ੀ ਵਾਪਸ ਆਉਣਾ ਸੀ। ਉਸ ਨੇ ਪਟਨਾ ਤੋਂ ਰੇਲਗੱਡੀ ਰਿਜ਼ਰਵੇਸ਼ਨ ਕਰਵਾਈ ਸੀ, ਪਰ ਉਸ ਤੋਂ ਪਹਿਲਾਂ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਮੁਲਜ਼ਮ ਫ਼ਰਾਰ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।