ਬਿਹਾਰ ’ਚ ਐਨ.ਡੀ.ਏ. ਨੂੰ ਲੱਗਾ ਝਟਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਐਲ.ਜੇ.ਪੀ. ਉਮੀਦਵਾਰ ਦੀ ਨਾਮਜ਼ਦਗੀ ਰੱਦ

NDA suffers setback in Bihar

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨ.ਡੀ.ਏ.) ਨੂੰ ਵੱਡਾ ਝਟਕਾ ਲੱਗਾ ਹੈ। ਮਧੌਰਾ ਤੋਂ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੀ ਉਮੀਦਵਾਰ ਸੀਮਾ ਸਿੰਘ ਦੀ ਨਾਮਜ਼ਦਗੀ ਰੱਦ ਕਰ ਦਿਤੀ  ਗਈ ਹੈ।

ਰਿਟਰਨਿੰਗ ਅਫਸਰ ਨੇ ਦਸਤਾਵੇਜ਼ਾਂ ’ਚ ਗੜਬੜ ਕਾਰਨ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਰੱਦ ਕਰ ਦਿਤਾ। ਉਹ ਚਿਰਾਗ ਪਾਸਵਾਨ ਦੀ ਪਾਰਟੀ ਦੇ ਮੁੱਖ ਉਮੀਦਵਾਰਾਂ ’ਚੋਂ ਇਕ ਹਨ। ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਕਿ ਪੜਤਾਲ ਦੌਰਾਨ ਪਾਈਆਂ ਗਈਆਂ ਤਕਨੀਕੀ ਗਲਤੀਆਂ ਕਾਰਨ ਸੀਮਾ ਸਿੰਘ ਸਮੇਤ ਕੁਲ  ਚਾਰ ਨਾਮਜ਼ਦਗੀਆਂ ਰੱਦ ਹੋ ਗਈਆਂ ਸਨ।

ਸੀਮਾ ਸਿੰਘ ਦੇ ਨਾਲ-ਨਾਲ ਆਜ਼ਾਦ ਉਮੀਦਵਾਰ ਅਲਤਾਫ ਆਲਮ ਰਾਜੂ ਅਤੇ ਵਿਸ਼ਾਲ ਕੁਮਾਰ ਦੇ ਨਾਲ-ਨਾਲ ਬਸਪਾ ਦੇ ਆਦਿਤਿਆ ਕੁਮਾਰ ਦੇ ਕਾਗਜ਼ੇ ਵੀ ਖਾਰਜ ਕਰ ਦਿਤੇ ਗਏ ਹਨ। ਇਸ ਘਟਨਾਕ੍ਰਮ ਨਾਲ ਮਧੌਰਾ ਹਲਕੇ ਵਿਚ ਹਲਚਲ ਪੈਣ ਦੀ ਸੰਭਾਵਨਾ ਹੈ, ਕਿਉਂਕਿ ਇਕ  ਪ੍ਰਸਿੱਧ ਭੋਜਪੁਰੀ ਅਦਾਕਾਰਾ ਤੋਂ ਸਿਆਸਤਦਾਨ ਬਣੇ ਸੀਮਾ ਸਿੰਘ ਨੂੰ ਐਨ.ਡੀ.ਏ. ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਸੀ।