Patna, ਭਾਗਲਪੁਰ ਅਤੇ ਸਮਸਤੀਪੁਰ ’ਚ ਛਾਈ ਸੰਘਣੀ ਧੁੰਦ
ਅਗਲੇ 48 ਘੰਟਿਆਂ ਦੌਰਾਨ ਸ਼ੀਤ ਲਹਿਰ ਵਧਾਏਗੀ ਹੋਰ ਪ੍ਰੇਸ਼ਾਨੀ
ਪਟਨਾ : ਬਿਹਾਰ ਸਮਸਤੀਪੁਰ ਵਿੱਚ ਅੱਜ ਵੀਰਵਾਰ ਨੂੰ ਸਵੇਰੇ ਸੰਘਣੀ ਧੁੰਦ ਛਾਈ ਹੋਈ ਹੈ । ਪਟਨਾ ਦੇ ਕਈ ਇਲਾਕਿਆਂ ਵਿੱਚ ਵਿਜੀਬਿਲਟੀ 20 ਮੀਟਰ ਹੈ। ਮੌਸਮ ਵਿਭਾਗ ਵੱਲੋਂ ਵੀ ਵੀਰਵਾਰ ਨੂੰ 5 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੱਛਮੀ ਹਵਾ ਕਾਰਨ ਠੰਡ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਸੂਬੇ ਵਿੱਚ ਠੰਢੀਆਂ ਹਵਾਵਾਂ ਦਾ ਅਸਰ ਦੇਖਣ ਨੂੰ ਮਿਲੇਗਾ । ਦਸੰਬਰ ਦੇ ਅੰਤ ਤੱਕ ਰਾਜ ਵਿੱਚ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਵਿੱਚ 9.1 ਡਿਗਰੀ ਤਾਪਮਾਨ ਨਾਲ ਭਾਗਲਪੁਰ ਸਭ ਤੋਂ ਠੰਡਾ ਰਿਹਾ। ਜਦਿਕ ਪਟਨਾ, ਬੇਤੀਆ, ਗੋਪਾਲਗੰਜ, ਸੀਤਾਮੜ੍ਹੀ ਸਮੇਤ 12 ਜ਼ਿਲ੍ਹਿਆਂ ਵਿੱਚ ਸਵੇਰ-ਸਵੇਰੇ ਘਨਾ ਧੁੰਦ ਛਾਇਆ ਰਿਹਾ। ਦਰਭੰਗਾ ਵਿੱਚ ਵਿਜੀਬਿਲਟੀ ਬਹੁਤ ਘੱਟ ਰਹੀ। ਪਟਨਾ ਮੌਸਮ ਵਿਗਿਆਨ ਵਿਭਾਗ ਅਨੁਸਾਰ ਪੱਛਮੀ ਹਿਮਾਲਿਆ ਖੇਤਰ ਵਿੱਚ ਇੱਕ ਨਵਾਂ ਪੱਛਮੀ ਗੜਬੜੀ ਦਾ ਅਸਰ ਸ਼ੁਰੂ ਹੋ ਚੁੱਕਿਆ ਹੈ । ਇਸ ਸਿਸਟਮ ਦਾ ਅਸਰ ਹੁਣ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਦਿਖਣ ਲੱਗਿਆ ਹੈ।
ਪੱਛਮੀ ਗੜਬੜੀ ਕਾਰਨ ਠੰਢ ਅਤੇ ਪੱਛਵੀਂ ਹਵਾ ਤੇਜ਼ ਹੋਈ ਹੈ, ਜੋ ਬਿਹਾਰ ਤੱਕ ਪਹੁੰਚ ਰਹੀ ਹੈ। ਇਸ ਹਵਾ ਕਾਰਨ ਰਾਤ ਦੇ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਦਕਿ ਦਿਨ ਵਿੱਚ ਧੁੱਪ ਨਿਕਲਣ ਦੇ ਬਾਵਜੂਦ ਠੰਡ ਮਹਿਸੂਸ ਕੀਤੀ ਜਾ ਰਹੀ ਹੈ।