Ex. CM Rabri Devi ਦੇਵੀ ਦੀ ਰਿਹਾਇਸ਼ ਦੇ ਬਾਹਰ ਆਰਜੇਡੀ ਆਗੂ ਨੇ ਫਾੜਿਆ ਕੁੜਤਾ
ਸੰਜੇ ਯਾਦਵ ’ਤੇ ਟਿਕਟ ਬਦਲੇ 2 ਕਰੋੜ 70 ਲੱਖ ਰੁਪਏ ਮੰਗਣ ਦਾ ਲਗਾਇਆ ਆਰੋਪ
ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਮਹਾਂਗੱਠਜੋੜ ’ਚ ਟਿਕਟਾਂ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਐਤਵਾਰ ਨੂੰ ਸਵੇਰੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੀ ਰਿਹਾਇਸ਼ ਦੇ ਬਾਹਰ ਟਿਕਟ ਦੇ ਲਈ ਸਾਬਕਾ ਉਮੀਦਵਾਰ ਮਦਨ ਸਾਹ ਨੇ ਆਪਣਾ ਕੁੜਤਾ ਫਾੜ ਲਿਆ, ਉਹ ਸੜਕ ’ਤੇ ਲੇਟ ਗਿਆ ਅਤੇ ਉਹ ਰੋਂਦਾ ਹੋਇਆ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਸੰਜੇ ਯਾਦਵ ਨੇ ਮਧੂਬਨ ਵਿਧਾਨ ਸਭਾ ਤੋਂ ਟਿਕਟ ਦੇਣ ਦੇ ਬਦਲੇ 2 ਕਰੋੜ 70 ਲੱਖ ਰੁਪਏ ਮੰਗੇ, ਰਕਮ ਨਹੀਂ ਤਾਂ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਜਾਵੇਗੀ।
ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ ’ਚ ਸਿਰਫ਼ 19 ਦਿਨ ਬਾਕੀ ਬਚੇ ਹਨ ਅਤੇ 20 ਅਕਤੂਬਰ ਨੂੰ ਪਹਿਲੇ ਗੇੜ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖਰੀ ਦਿਨ ਹੈ। ਪਰ ਮਹਾਂਗੱਠਜੋੜ ਦਾ ਹੁਣ ਤੱਕ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਬਿਆਨ ਸਾਂਝਾ ਨਹੀਂ ਆਇਆ।
ਕਾਂਗਰਸ ਪਾਰਟੀ 53 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਚੁੱਕੀ ਹੈ ਜਦਕਿ ਰਾਸ਼ਟਰੀ ਜਨਤਾ ਦਲ ਵੱਲੋਂ ਜਾਰੀ ਕੀਤੀ ਗਈ ਪਹਿਲੀ ਸੂਚੀ ’ਚ 52 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ਰਾਘੋਪੁਰ ਤੋਂ ਤੇਜਸਵੀ ਯਾਦਵ ਦਾ ਮੁਕਾਬਲਾ ਭਾਜਪਾ ਉਮੀਦਵਾਰ ਸਤੀਸ਼ ਯਾਦਵ ਨਾਲ ਹੋਵੇਗਾ। ਸਤੀਸ਼ ਯਾਦਵ ਨੇ 2010 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਬੜੀ ਦੇਵੀ ਨੂੰ ਸੀਟ ਤੋਂ ਹਰਾਇਆ ਸੀ।